ਅਸ਼ਟਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਅੱਜ ਅਸ਼ਟਮੀ ਦਾ ਦਿਹਾੜਾ ਨਵਰਾਤਿਆਂ ਉਪਰੰਤ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਥਾਨਕ ਭੱਦਰਕਾਲੀ ਮਾਤਾ ਮੰਦਿਰ ਵਿਖੇ ਵੀ ਮੇਲਾ ਭਰਿਆ ਜਿਸ ਵਿਚ ਭਾਰੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ।
ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਅੱਜ ਅਸ਼ਟਮੀ ਦਾ ਦਿਹਾੜਾ ਨਵਰਾਤਿਆਂ ਉਪਰੰਤ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਥਾਨਕ ਭੱਦਰਕਾਲੀ ਮਾਤਾ ਮੰਦਿਰ ਵਿਖੇ ਵੀ ਮੇਲਾ ਭਰਿਆ ਜਿਸ ਵਿਚ ਭਾਰੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ। ਸ਼ਰਧਾਲੂਆਂ ਵਲੋਂ ਮਾਤਾ ਭੱਦਰਕਾਲੀ ਤੇ ਮੱਥਾ ਟੇਕ ਆਪਣੀਆਂ ਮਨੋ ਕਾਮਨਾਵਾਂ ਮੰਗੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ਿਰਕਤ ਕੀਤੀ ਅਤੇ 21 ਕੰਜਕਾਂ ਨੂੰ ਪੂਜਨ ਕਰ ਕੇ ਲੰਗਰ ਦੀ ਸ਼ੁਰੂਆਤ ਕਰਵਾਈ। ਲੋਕਾਂ ਵਲੋਂ ਆਪਣੇ ਘਰਾਂ ਵਿਚ ਕੰਜਕਾਂ ਦਾ ਪੂਜਨ ਕੀਤਾ ਤੇ ਦੁਰਗਾ ਮਾਤਾ ਦਾ ਆਸ਼ੀਰਵਾਦ ਲਿਆ। ਸ਼ਰਧਾਲੂ ਔਰਤਾਂ ਵਲੋਂ ਭਜਨ ਗਾ ਕੇ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਤੋਂ ਇਲਾਵਾ ਬੱਸ ਸਟੈਂਡ ਨੇੜੇ ਮਾਤਾ ਰਾਣੀ ਮੰਦਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਰਹੀ ਅਤੇ ਇਸ ਮੰਦਰ ਵਿਚ ਵੀ ਸ਼ਰਧਾਲੂਆਂ ਲਈ ਲੰਗਰ ਲਗਾਏ ਗਏ। ਇਸ ਮੌਕੇ ਅਨਿਲ ਸ਼ਰਮਾ, ਗਿੰਨੀ ਸ਼ਰਮਾ, ਸੰਦੀਪ ਸ਼ਰਮਾ, ਨਵੀਨ ਸ਼ਰਮਾ, ਸ਼ੈਂਕੀ ਸ਼ਰਮਾ, ਸੌਰਵ ਸ਼ਰਮਾ, ਵਿੱਕੀ ਸ਼ਰਮਾ, ਵਿਸ਼ਾਲ ਸ਼ਰਮਾ ਵੀ ਮੌਜੂਦ ਸਨ।