ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਰਜਿਸਟਰਡ ਪੰਜਾਬ ਖੰਨਾ ਦੀ ਮੀਟਿੰਗ
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਰਜਿਸਟਰਡ ਪੰਜਾਬ ਖੰਨਾ ਦੀ ਮੀਟਿੰਗ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਵੀਰ ਸਿੰਘ ਭੱਟੀ ਜਨਰਲ ਸਕੱਤਰ ਵਲੋਂ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇਸ ਦੇ ਖ਼ਿਲਾਫ਼ ਮਤਾ ਪਾਸ ਕਰ ਕੇ ਨਸ਼ਿਆਂ ਦੇ ਸੁਧਾਰਾਂ ਦੇ ਖਿਲਾਫ ਪ੍ਰਸ਼ਾਸਨ ਵਲੋਂ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਤੇ ਸਰਕਾਰ ਦੀ ਅਣਗਹਿਲੀ ਦੀ ਵੀ ਆਲੋਚਨਾ ਕੀਤੀ ਗਈ।
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਰਜਿਸਟਰਡ ਪੰਜਾਬ ਖੰਨਾ ਦੀ ਮੀਟਿੰਗ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਵੀਰ ਸਿੰਘ ਭੱਟੀ ਜਨਰਲ ਸਕੱਤਰ ਵਲੋਂ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇਸ ਦੇ ਖ਼ਿਲਾਫ਼ ਮਤਾ ਪਾਸ ਕਰ ਕੇ ਨਸ਼ਿਆਂ ਦੇ ਸੁਧਾਰਾਂ ਦੇ ਖਿਲਾਫ ਪ੍ਰਸ਼ਾਸਨ ਵਲੋਂ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਤੇ ਸਰਕਾਰ ਦੀ ਅਣਗਹਿਲੀ ਦੀ ਵੀ ਆਲੋਚਨਾ ਕੀਤੀ ਗਈ। ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਵਲੋਂ ਸਰਕਾਰ ਤੇ ਵਰਦਿਆਂ ਨਸ਼ੇ ਦੇ ਵਾਧੇ, ਪ੍ਰਭਾਵ, ਉਨ੍ਹਾਂ ਨੂੰ ਨਾ ਰੋਕ ਸਕਣ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਤਾਰਾ ਸਿੰਘ, ਰਾਜ ਸਿੰਘ ਈ. ਟੀ. ਓ. ਰਾ ਸੁਰਿੰਦਰ ਸਿੰਘ ਮਾਨੂਪੁਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪੋਸਟਰ ਪਾੜਨ ਦੀ ਆਲੋਚਨਾ ਕੀਤੀ ਗਈ। ਇਸ ਮੌਕੇ ਈਸ਼ਰ ਸਿੰਘ, ਗੁਰਨਾਮ ਸਿੰਘ ਸੂਡੈਂਟ, ਜਰਨੈਲ ਸਿੰਘ ਮਾਨੂੰਪੁਰ ਡੀਓ, ਨੇਤਰ ਸਿੰਘ, ਖੁਸ਼ੀ ਰਾਮ ਚੌਹਾਨ, ਹਰਮੇਸ਼ ਜੱਸਲ ਡੀਐਮ, ਹਰਬੰਸ ਸਿੰਘ, ਰੇਸ਼ਮ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।