ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੋਡਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਲੋਂ ਸਕੂਲ ਕੈਂਪਸ 'ਚ 11ਵਾਂ ਸਾਲਾਨਾ ਖੇਡ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ 'ਚ ਉਤਸ਼ਾਹ ਅਤੇ ਜੋਸ਼ ਨਾਲ ਖੇਡਾਂ 'ਚ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਕਾਰਜਕ੍ਰਮ ਦੀ ਸ਼ੋਭਾ ਵਧਾਉਣ ਲਈ ਹੇਠ ਇਸ ਸਮਾਗਮ 'ਚ ਮਹਿਮਾਨ ਹੋਏ ਜ਼ੋਨਲ ਸੈਕਟਰੀ ਪਟਿਆਲਾ-1 ਅਮਰਿੰਦਰ ਸਿੰਘ, ਸੁੱਚਾ ਸਿੰਘ ਸਿੱਧੂ, ਬੈਡਮਿੰਟਨ ਕੋਚ ਤੇ ਡੀ.ਪੀ.ਈ. ਸਿੱਖਿਆ ਵਿਭਾਗ, ਤਰਲੋਚਨ ਸਿੰਘ ਮੈਨੇਜਮੈਂਟ ਅਧਿਕਾਰੀ, ਪੰਜਾਬ ਫੁੱਟਬਾਲ ਕਲੱਬ, ਜਸਵਿੰਦਰ ਸਿੰਘ, ਫਿਟਨੈੱਸ ਟ੍ਰੇਨਰ, ਫੁੱਟਬਾਲ ਕਲੱਬ ਲੁਧਿਆਣਾ ਸ਼ਾਮਲ ਹੋਏ | ਇਸ ਮੌਕੇ ਮਹਿਮਾਨਾਂ ਨੇ ਬੱਚਿਆਂ ਦੀ ਖੇਡ ਭਾਵਨਾ, ਅਨੁਸ਼ਾਸਨ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਮਾਗਮ 'ਚ ਮਾਤਾ-ਪਿਤਾ ਨੇ ਵੀ ਸਮਾਗਮ ਦਾ ਪੂਰੀ ਤਰ੍ਹਾਂ ਆਨੰਦ ਲਿਆ ਤੇ ਬੱਚਿਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਹੌਸਲਾ ਅਫਜ਼ਾਈ ਕੀਤੀ | ਦੱਸਣਯੋਗ ਹੈ ਕਿ ਪੋਡਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦਾ ਰਹਿੰਦਾ ਹੈ |