10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਵਿਧਾਇਕ ਦੇਵ ਮਾਨ ਨੇ ਨਾਭਾ ਹਲਕੇ ਤੋਂ ਸੰਗਤਾਂ ਦੀ ਪਹਿਲੀ ਬੱਸ ਸ੍ਰੀ ਅਨੰਦਪੁਰ ਸਾਹਿਬ ਲਈ ਕੀਤੀ ਰਵਾਨਾ

Ad Position 21
No active advertisement
ਅਜੀਤ ਡੈਸਕ 24-11-2025
ਨਾਭਾ, 23 ਨਵੰਬਰ (ਜਗਨਾਰ ਸਿੰਘ ਦੁਲੱਦੀ)-ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਮੌਕੇ 23, 24, 25 ਨਵੰਬਰ ਨੂੰ ਨਾਭਾ ਤੋਂ ਹਰ ਰੋਜ਼ਾਨਾ ਹੀ ਤਿੰਨ ਬੱਸਾਂ ਪੰਜਾਬ ਸਰਕਾਰ ਵਲੋਂ ਸੇਵਾ ਵਿਚ ਲਾਈਆਂ ਗਈਆਂ ਹਨ, ਜੋ ਕਿ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੂੰ ਤਖਤ ਸ੍ਰੀ ਆਨੰਦਪੁਰ ਸਾਹਿਬ ਵਿਚ 350ਵੇਂ ਸ਼ਹੀਦੀ ਸਮਾਗਮ 'ਤੇ ਲੈ ਕੇ ਜਾਣ ਤੇ ਸੰਗਤ ਨੂੰ ਵਾਪਸ ਨਾਭਾ ਲਿਆਉਣ ਲਈ ਸੇਵਾ ਵਿਚ ਰਹਿਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਨਾਭਾ ਤੋਂ ਪਹਿਲੇ ਦਿਨ ਬੱਸਾਂ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਿੰਨ ਦਿਨ ਇਹ ਬੱਸਾਂ ਸੰਗਤਾਂ ਨੂੰ ਲੈ ਕੇ ਜਾਇਆ ਕਰਨਗੀਆਂ ਇਸ ਕਰਕੇ ਨਾਭਾ ਹਲਕੇ ਦੀ ਜੋ ਸੰਗਤ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੀ ਹੈ ਤਾਂ ਉਹ ਵਿਧਾਇਕ ਮੁੱਖ ਦਫਤਰ ਨਾਭਾ ਅਤੇ ਵਿਧਾਇਕ ਨਾਭਾ ਸਬ ਆਫ਼ਿਸ ਭਾਦਸੋਂ ਵਿਚ ਸੰਪਰਕ ਕਰ ਸਕਦੇ ਹਨ | ਇਸ ਮੌਕੇ 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਧਰਮਿੰਦਰ ਸਿੰਘ ਸੁੱਖੇਵਾਲ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਭੁਪਿੰਦਰ ਸਿੰਘ ਕੱਲਰ ਮਾਜਰੀ, ਗੁਰਚਰਨ ਸਿੰਘ ਲੁਹਾਰ ਮਾਜਰਾ, ਜਸਵੀਰ ਸਿੰਘ ਛਿੰਦਾ ਵਜੀਦਪੁਰ, ਗੁਰਲਾਲ ਸਿੰਘ ਮੱਲੀ ਚੇਅਰਮੈਨ, ਜਸਵਿੰਦਰ ਸਿੰਘ ਅੱਚਲ ਸਰਪੰਚ, ਅਮਨਦੀਪ ਸਿੰਘ ਸਰਪੰਚ ਕੋਟ ਕਲਾਂ, ਰਣਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਗੁੁਰਦੁਆਰਾ ਰੋਹਟਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਦੀਵਾਨ ਸਜਾਏ
Ad Position 24