ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤੇਗੀ ਚੋਣਾਂ- ਧਰਮਸੋਤ, ਨਿੱਕੂ, ਖਨੌੜਾ
ਅਜੀਤ ਡੈਸਕ
06-12-2025
ਨਾਮਜ਼ਦਗੀ ਪੱਤਰ ਖੋਹਣ ਵਾਲਿਆਂ ਵਿਰੁੱਧ 'ਝਪਟਮਾਰ' ਦੇ ਮੁਕੱਦਮੇ ਦਰਜ
ਸਮਾਣਾ, 5 ਦਸੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਬਲਾਕ ਸੰਮਤੀ ਸਮਾਣਾ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਦੋ ਹਲਕਿਆਂ ਤੋਂ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਨ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਜ਼ਿਕਰਯੋਗ ਹੈ ਕਿ ਇਸ ਸੰਬੰਧੀ ਖ਼ਬਰ 'ਅਜੀਤ' ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈ ਸੀ | ਥਾਣਾ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸ਼ਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਤਹਿਸੀਲ ਚੌਂਕ ਸਮਾਣਾ ਮੌਜੂਦ ਸੀ | ਉਨ੍ਹਾਂ ਨੂੰ ਇਤਲਾਹ ਮਿਲੀ ਕਿ ਐੱਸ.ਡੀ.ਐੱਮ. ਦਫ਼ਤਰ ਸਮਾਣਾ ਵਿਚ ਬਲਾਕ ਸੰਮਤੀ ਚੋਣਾਂ-2025 ਦੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸਨ | ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਵਰਕਰ ਮੌਜੂਦ ਸਨ ਤਾਂ ਇਕ ਨਾਮਾਲੂਮ ਵਿਅਕਤੀ ਪਾਸੋਂ ਨਾਮਜ਼ਦਗੀ ਪੱਤਰ ਫਾਈਲ ਨੂੰ ਕਥਿਤ ਦੋਸ਼ੀ ਹਰਦੀਪ ਸਿੰਘ ਵਾਸੀ ਪਿੰਡ ਕਮਾਲਪੁਰ ਖੋਹ ਕਰਕੇ ਲੈ ਗਿਆ | ਇਸ ਤਰ੍ਹਾਂ ਸਹਾਇਕ ਥਾਣੇਦਾਰ ਗੁਰਬਖ਼ਸ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਐੱਸ.ਡੀ.ਐੱਮ. ਦਫ਼ਤਰ ਸਮਾਣਾ ਮੌਜੂਦ ਸੀ ਤਾਂ ਜਗਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਸਦਰ ਸਮਾਣਾ ਦੇ ਨਾਮਜ਼ਦਗੀ ਪੱਤਰ ਫਾਈਲ ਨੂੰ ਇਕ ਨਾਮਾਲੂਮ ਵਿਅਕਤੀ ਖੋਹ ਕਰਕੇ ਲੈ ਗਿਆ | ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ |