ਭਾਦਸੋਂ, 5 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸਰਕਾਰੀ ਐਲੀਮੈਂਟਰੀ ਸਕੂਲ ਸੁੱਧੇਵਾਲ ਦੀਆਂ ਲੜਕੀਆਂ ਨੇ 45ਵੀਆਂ ਅੰਤਰ ਜ਼ਿਲ੍ਹਾ ਖੇਡਾਂ ਵਿਚ ਹਾਕੀ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਭਰ ਤੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਪਿੰਡ ਪਹੰੁਚੀਆਂ | ਪਿੰਡ ਵਾਸੀਆਂ ਨੇ ਜੇਤੂ ਖਿਡਾਰਨਾਂ ਤੇ ਟੀਮ ਇੰਚਾਰਜ ਗੁਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਦੱਸਣਯੋਗ ਹੈ ਕਿ ਇਹ ਖੇਡਾਂ ਰੂਪਨਗਰ ਵਿਖੇ ਹੋਈਆਂ ਹਨ, ਪਟਿਆਲਾ ਜ਼ਿਲ੍ਹੇ ਦੀ ਹਾਕੀ ਲੜਕੀਆਂ ਦੀ ਟੀਮ ਵਿਚ ਸੁੱਧੇਵਾਲ ਸਕੂਲ ਦੀਆਂ ਤਿੰਨ ਲੜਕੀਆਂ ਖੇਡੀਆਂ ਹਨ | ਸਮਾਰੋਹ 'ਚ ਅਧਿਆਪਕ ਹੇਮ ਸਿੰਘ, ਵਰਿੰਦਰ ਸਿੰਘ ਖੋਖਰ, ਹਰਦੀਪ ਸਿੰਘ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਲੜਕੀਆਂ, ਮਾਪਿਆਂ ਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਖਿਡਾਰਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |