07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰੈੱਡ ਰੋਡ ਇੰਗਲਿਸ਼ ਮਾਡਲ ਸਕੂਲ ਸਨੌਰ ਵਿਦਿਆਰਥੀ ਚੰਡੀਗੜ੍ਹ ਟੂਰ 'ਤੇ ਗਏ

Ad Position 21
No active advertisement
ਅਜੀਤ ਡੈਸਕ 06-12-2025
ਸਨੌਰ, 5 ਦਸੰਬਰ (ਗੀਤਵਿੰਦਰ ਸਿੰਘ ਸੋਖਲ)-ਰੈੱਡ ਰੋਡ ਇੰਗਲਿਸ਼ ਮਾਡਲ ਸਕੂਲ ਸਨੌਰ ਵਲੋਂ ਵਿਦਿਆਰਥੀਆਂ ਲਈ ਚੰਡੀਗੜ੍ਹ ਦਾ ਖਾਸ ਟੂਰ ਕਰਵਾਇਆ ਗਿਆ | ਇਸ ਦੌਰੇ ਦਾ ਉਦੇਸ਼ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਪ੍ਰੈਕਟਿਕਲ ਜਾਣ-ਪਛਾਣ ਕਰਵਾਉਣਾ ਅਤੇ ਉਨ੍ਹਾਂ ਦੀਆਂ ਸਮਾਜਿਕ ਤੇ ਸਾਂਸਕਿ੍ਤਿਕ ਜਾਣਕਾਰੀਆਂ 'ਚ ਵਾਧਾ ਕਰਨਾ ਸੀ | ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਮਨਜੀਤ ਸਿੰਘ ਤੇ ਪਿ੍ੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਟੂਰ ਬੱਚਿਆਂ ਦੇ ਚਰਿੱਤਰ ਨਿਰਮਾਣ ਅਤੇ ਸਰਗਰਮ ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਪ੍ਰਸਿੱਧ ਸਥਾਨਾਂ ਜਿਵੇਂ-ਰੌਕ ਗਾਰਡਨ, ਸੁਖਨਾ ਲੇਕ, ਰੋਜ਼ ਗਾਰਡਨ, ਛੱਤ ਬੀੜ ਅਤੇ ਮਿਊਜ਼ੀਅਮ ਦੀ ਸੈਰ ਕਰਵਾਈ ਗਈ | ਬੱਚਿਆਂ ਨੇ ਇਨ੍ਹਾਂ ਸਥਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਪ੍ਰਾਪਤ ਕੀਤੀ | ਡਾਇਰੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਸਕੂਲ ਵਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਿੱਖਿਆਤਮਕ ਟੂਰ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਬੱਚਿਆਂ ਦੇ ਵਿਚਾਰ-ਵਟਾਂਦਰੇ ਦੀ ਸਮਰਥਾ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ | ਪਿ੍ੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਨੇ ਇਸ ਟੂਰ ਦਾ ਪੂਰਨ ਆਨੰਦ ਮਾਣਿਆ ਅਤੇ ਆਪਣੇ ਅਨੁਭਵ ਵੀ ਸਾਂਝੇ ਕੀਤੇ | ਸਕੂਲ ਪ੍ਰਬੰਧਕੀ ਨੇ ਦੱਸਿਆ ਕਿ ਅੱਗੇ ਵੀ ਵਿਦਿਆਰਥੀਆਂ ਲਈ ਹੋਰ ਸਿੱਖਿਆਤਮਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦਾ ਸਰਵਾਂਗੀਣ ਵਿਕਾਸ ਯਕੀਨੀ ਬਣਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੁੱਧੇਵਾਲ ਸਕੂਲ 'ਚ ਹਾਕੀ ਜੇਤੂ ਲੜਕੀਆਂ ਦਾ ਕੀਤਾ ਸਵਾਗਤ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ 8 ਨੂੰ ਦਿੱਤੇ ਜਾਣਗੇ ਰੋਸ ਧਰਨੇ <br/>
Ad Position 24
No active advertisement