07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ ਜਥੇਬੰਦੀਆਂ ਵਲੋਂ 8 ਨੂੰ ਦਿੱਤੇ ਜਾਣਗੇ ਰੋਸ ਧਰਨੇ <br/>

Ad Position 21
No active advertisement
ਅਜੀਤ ਡੈਸਕ 06-12-2025
ਨਾਭਾ, 5 ਦਸੰਬਰ (ਕਰਮਜੀਤ ਸਿੰਘ)-ਸਮੁੱਚੇ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ 8 ਦਸੰਬਰ ਨੂੰ ਨਾਭਾ ਦੇ ਐਕਸੀਅਨ ਦਫ਼ਤਰ ਅੱਗੇ ਸਾੜੀਆਂ ਜਾਣ ਵਾਲੀਆਂ ਬਿਜਲੀ ਸੋਧ ਬਿਲ ਅਤੇ ਸੀਡ ਬਿਲ ਦੀਆਂ ਕਾਪੀਆਂ ਦੇ ਮੱਦੇ ਨਜ਼ਰ ਹੋਣ ਵਾਲੇ ਇਕੱਠ ਦੀ ਰੂਪ ਰੇਖਾ ਤਿਆਰ ਕਰਨ ਲਈ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿਚ ਐੱਸ.ਕੇ.ਐੱਮ. ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਅਤੇ ਬਿਜਲੀ ਬੋਰਡ ਨਾਲ ਸੰਬੰਧਿਤ ਜੱਥੇਬੰਦੀਆਂ ਦੀ ਇਕ ਸਾਂਝੀ ਬੈਠਕ ਕੀਤੀ ਗਈ | ਇਹ ਬੈਠਕ ਬੀ.ਕੇ.ਯੂ. ਰਾਜੇਵਾਲ ਦੇ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਧਰਨੇ ਦੇ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਆਗੂਆਂ ਦੀ ਡਿਊਟੀ ਲਗਾਈ ਗਈ¢ ਆਗੂਆਂ ਨੇ ਦੱਸਿਆ ਕਿ ਐਕਸੀਅਨ ਦਫਤਰ ਦੇ ਸਾਹਮਣੇ ਧਰਨਾ 8 ਦਸੰਬਰ ਨੂੰ 11 ਵਜੇ ਸ਼ੁਰੂ ਹੋਵੇਗਾ ਅਤੇ ਧਰਨੇ ਦੀ ਸਮਾਪਤੀ ਸਮੇਂ 2 ਵਜੇ ਬਿਜਲੀ ਸੋਧ ਬਿਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ¢ ਇਸ ਮੀਟਿੰਗ ਵਿਚ ਬੀ.ਕੇ.ਯੂ. ਰਾਜੇਵਾਲ ਤੋਂ ਹਰਦੀਪ ਸਿੰਘ ਘਨੁੜਕੀ, ਬੀ.ਕੇ.ਯੂ. ਡਕÏਾਦਾ ਤੋਂ ਲਖਵੀਰ ਸਿੰਘ ਦੁਲੱਦੀ, ਬੀ.ਕੇ.ਯੂ. ਉਗਰਾਹਾਂ ਤੋਂ ਰਜਿੰਦਰ ਸਿੰਘ ਕਕਰਾਲਾ, ਬੀ.ਕੇ.ਯੂ. ਲੱਖੋਵਾਲ ਤੋਂ ਜਰਨੈਲ ਸਿੰਘ ਦੋਦਾ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ, ਕੁਲ ਹਿੰਦ ਕਿਸਾਨ ਸਭਾ ਤੋਂ ਗੁਰਮੀਤ ਸਿੰਘ ਛੱਜੂਭੱਟ, ਟੈਕਨੀਕਲ ਸਰਵਿਸ ਯੂਨੀਅਨ ਤੋਂ ਸੋਮਾ ਭੜੋ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਜਗਤਾਰ ਸਿੰਘ ਨਰਵਾਣਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਰੈੱਡ ਰੋਡ ਇੰਗਲਿਸ਼ ਮਾਡਲ ਸਕੂਲ ਸਨੌਰ ਵਿਦਿਆਰਥੀ ਚੰਡੀਗੜ੍ਹ ਟੂਰ 'ਤੇ ਗਏ ਅਗਲੀ ਖ਼ਬਰ ਵਿਦੇਸ਼ੀ ਮਹਿਮਾਨਾਂ ਡੀ. ਐੱਸ. ਪੀ. ਜੀ. ਐੱਸ. ਬੱਲ ਨਾਲ ਮੁਲਾਕਾਤ
Ad Position 24
No active advertisement