ਨਾਭਾ, 5 ਦਸੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸਬ-ਡਵੀਜ਼ਨ ਦੇ ਨਵ-ਨਿਯੁਕਤ ਡੀ.ਐੱਸ.ਪੀ. ਗੁਰਿੰਦਰ ਸਿੰਘ ਬੱਲ ਨਾਲ ਅੱਜ ਵਿਦੇਸ਼ੀ ਮਹਿਮਾਨਾਂ ਵਲੋਂ ਮੁਲਾਕਾਤ ਕੀਤੀ ਗਈ¢ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਤੋਂ ਨਾਭਾ ਆਏ ਫਰਾਂਸਿਸ, ਰਿਆਨ, ਲÏਰਾ ਅਤੇ ਲੀ ਵਲੋਂ ਡੀ.ਅੱੈਸ.ਪੀ. ਦਫ਼ਤਰ ਦਾ ਦੌਰਾ ਕੀਤਾ ਗਿਆ ਅਤੇ ਡੀ.ਐੱਸ.ਪੀ. ਬੱਲ ਨੂੰ ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ¢ ਡੀ.ਐੱਸ.ਪੀ. ਜੀ.ਐੱਸ. ਬੱਲ ਨੇ ਦੱਸਿਆ ਕਿ ਜਦੋਂ ਵੀ ਉਹ ਕੈਨੇਡਾ ਵਿਚ ਜਾਂਦੇ ਹਨ, ਤਾਂ ਇਹ ਮਹਿਮਾਨ ਅਕਸਰ ਪੰਜਾਬ ਦੇ ਇਤਿਹਾਸ ਬਾਰੇ ਚਰਚਾ ਕਰਦੇ ਹਨ ਅਤੇ ਅੱਜ ਇਨ੍ਹਾਂ ਨੂੰ ਇੱਥੇ ਪੰਜਾਬ ਦੇ ਮਾਹÏਲ ਨੂੰ ਦੇਖ ਕੇ ਕਾਫ਼ੀ ਖੁਸ਼ੀ ਹੋਈ ਹੈ¢ ਇਸ ਮÏਕੇ ਰਣਜੀਤ ਸਿੰਘ ਸੰਗਤਪੁਰਾ ਭੌਂਕੀ, ਅਮਰਦੀਪ ਸਿੰਘ ਹਰੀਪੁਰ, ਰੂਬਲਪ੍ਰੀਤ ਕੌਰ ਅਤੇ ਜਥੇਦਾਰ ਜ਼ੋਰਾ ਸਿੰਘ ਸਮੇਤ ਹੋਰਨਾਂ ਨੇ ਵੀ ਜੀ.ਐੱਸ. ਬਲ ਨੂੰ ਡੀ.ਅੱੈਸ.ਪੀ. ਨਾਭਾ ਲੱਗਣ 'ਤੇ ਵਧਾਈ ਦਿੱਤੀ¢