07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਤਨੀ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ ਦੇ ਦੋਸ਼ 'ਚ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-12-2025
ਰਾਜਪੁਰਾ, 5 ਦਸੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਪਤਨੀ ਨੂੰ ਗ਼ੈਰ ਕਾਨੁੰਨੀ ਢੰਗ ਨਾਲ ਹਿਰਾਸਤ 'ਚ ਰੱਖਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਨੁੰ ਮੁਦਈ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਘਰ ਵਾਲੀ ਉਮਰ ਕਰੀਬ 40 ਸਾਲ ਝਗੜਾ ਕਰਕੇ ਉਸ ਦੀ ਬੇਟੀ ਕਰੀਬ 8 ਸਾਲ ਨੂੰ ਵੀ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ | ਬੀਤੇ ਦਿਨੀ ਜਦੋ ਮੁਦਈ ਨੇ ਆਪਣੀ ਘਰ ਵਾਲੀ ਨੂੰ ਫ਼ੋਨ ਕੀਤਾ ਤਾਂ ਉਸ ਦੇ ਸਾਲੇ ਨੇ ਦੱਸਿਆ ਕਿ ਉਸ ਦੀ ਘਰ ਵਾਲੀ ਚਾਰ ਪੰਜ ਦਿਨ ਪਹਿਲਾਂ ਹੀ ਘਰੋ ਇਹ ਕਹਿ ਕੇ ਚਲੀ ਗਈ ਹੈ ਕਿ ਮੈਂ ਆਪਣੇ ਸਾਹੁਰੇ ਘਰੇ ਜਾ ਰਹੀ ਹਾਂ | ਸ਼ਿਕਾਇਤ ਮੁਤਾਬਿਕ ਉਹ ਹਾਲੇ ਤੱਕ ਘਰ ਨਹੀਂ ਆਈ ਅਤੇ ਨਾ ਹੀ ਉਸ ਦੀ ਲੜਕੀ ਵੀ ਘਰੇ ਆਈ ਹੈ | ਉਸ ਨੂੰ ਡਰ ਹੈ ਕਿ ਉਸ ਦੀ ਘਰ ਵਾਲੀ ਅਤੇ ਲੜਕੀ ਨੂੰ ਕਿਸੇ ਨਾ ਮਾਲੁੂਮ ਵਿਆਕਤੀ ਨੇ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ | ਇਸ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਮਹਿਮਾਨਾਂ ਡੀ. ਐੱਸ. ਪੀ. ਜੀ. ਐੱਸ. ਬੱਲ ਨਾਲ ਮੁਲਾਕਾਤ ਅਗਲੀ ਖ਼ਬਰ ਹੀਰਾ ਆਟੋਜ਼ ਦੇ ਸੀ. ਈ. ਓ. ਗਾਬਾ ਨੇ ਡੀ. ਐੱਸ. ਪੀ. ਬੱਲ ਨਾਲ ਕੀਤੀ ਮੁਲਾਕਾਤ
Ad Position 24