21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਕਾਰੀ ਹਾਈ ਸਕੂਲ ਦੰਦਰਾਲਾ ਖਰੋੜ ਵਿਖੇ ਸਾਲਾਨਾ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 07-12-2025
ਭਾਦਸੋਂ, 6 ਦਸੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਹਾਈ ਸਕੂਲ ਦੰਦਰਾਲਾ ਖਰੌੜ ਦੇ ਵਿਹੜੇ ਵਿਚ ਮੁੱਖ ਅਧਿਆਪਕਾ ਸੋਨੂੰ ਬਾਂਸਲ ਦੀ ਅਗਵਾਈ 'ਚ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ | ਜਿਸ 'ਚ ਸਕੂਲੀ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਨਾਟਕ ਤੇ ਵੱਖ-ਵੱਖ ਪੰਜਾਬੀ ਗੀਤਾਂ ਤੇ ਕੋਰੀਓਗਰਾਫੀ ਦੁਆਰਾ ਵੰਨ-ਸੁਵੰਨੀਆਂ ਪੇਸ਼ਕਾਰੀਆਂ ਰਾਹੀਂ ਸਮਾਗਮ ਵਿਚ ਪਹੁੰਚੇ ਮਾਪੇ ਤੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਪ੍ਰੀਤਇੰਦਰ ਘਈ ਪਿ੍ੰਸੀਪਲ ਸਕੂਲ ਆਫ਼ ਐਮੀਨੈਸ ਭਾਦਸੋਂ ਤੇ ਵਿਸ਼ੇਸ਼ ਮਹਿਮਾਨ ਪਿ੍ੰਸੀਪਲ ਡਾ. ਦਿਲਸ਼ੇਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਟ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਸਕੂਲ ਮੁਖੀ ਸੋਨੂੰ ਬਾਂਸਲ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੜ੍ਹੀ | ਇਸ ਮੌਕੇ ਬਾਬਾ ਸੂਰਜ ਪੂਰਨ ਆਨੰਦ ਗਿਰੀ ਡੇਰਾ ਬਰੌਟੀ, ਲੈਕਚਰਾਰ ਕਮਲਾ, ਰਾਜ ਰੁਪਿੰਦਰ ਪਾਲ ਕੌਰ ਹੈੱਡ ਮਿਸਟ੍ਰੈਸ ਬਧੌਛੀ ਕਲਾਂ, ਸੁਖਦੀਪ ਸਿੰਘ ਕੰਪਿਊਟਰ ਅਧਿਆਪਕ, ਲਾਲ ਚੰਦ ਬੱਤਾ, ਲੈਕ. ਗੁਰਪ੍ਰੀਤ ਸਿੰਘ ਟਿਵਾਣਾ, ਬਚਿੱਤਰ ਸਿੰਘ ਦੰਦਰਾਲਾ ਪੰਜਾਬੀ ਅਧਿਆਪਕ, ਸੈਂਲੰਦਰ ਸਿੰਘ ਬੰਟੀ, ਪੰਚ ਸੰਜੀਤ ਕੁਮਾਰ ਪੰਚ, ਗੁਰਮੀਤ ਸਿੰਘ, ਗੁਰਦੀਪ ਸਿੰਘ, ਪੰਚ ਮਨਦੀਪ ਸਿੰਘ, ਰਿਟਾ. ਅਧਿਆਪਕ ਟੇਕ ਰਾਮ, ਰਣਧੀਰ ਸਿੰਘ ਡੀ. ਪੀ., ਅੰਮਿ੍ਤ ਪਾਲ ਸਿੰਘ, ਹਰਵਿੰਦਰ ਸਿੰਘ ਖਰੌੜ, ਚਰਨਜੀਤ ਸਿੰਘ, ਅੰਮਿ੍ਤ ਪਾਲ ਸਿੰਘ ਤੋਂ ਇਲਾਵਾ ਸਮੂਹ ਮਾਪੇ ਤੇ ਬੱਚੇ ਹਾਜ਼ਰ ਸਨ | ਇਸ ਤੋਂ ਇਲਾਵਾ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਸੁਖਵੀਰ ਸਿੰਘ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਬੂਟਾ ਸਿੰਘ ਮੌਲਵੀਵਾਲਾ ਵਲੋਂ ਚੋਣ ਪ੍ਰਚਾਰ ਸ਼ੁਰੂ ਅਗਲੀ ਖ਼ਬਰ ਪਾਤੜਾਂ ਇਲਾਕੇ ਦੀਆਂ ਬਲਾਕ ਸੰਮਤੀ ਲਈ 100 ਉਮੀਦਵਾਰ ਰਹੇ ਚੋਣ ਮੈਦਾਨ 'ਚ
Ad Position 24