06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੇਅਰ ਨੇ ਕੀਤਾ ਵਾਰਡ ਨੰਬਰ-15 ਅਲੀਪੁਰ ਅਰਾਈਆਂ 'ਚ ਸੜਕ ਦਾ ਨਿਰੀਖਣ

Ad Position 21
No active advertisement
ਅਜੀਤ ਡੈਸਕ 08-12-2025
ਪਟਿਆਲਾ, 7 ਦਸੰਬਰ (ਅ. ਸ. ਆਹਲੂਵਾਲੀਆ)-ਸ਼ਹਿਰ 'ਚ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਵਲੋਂ ਸਖ਼ਤ ਰੁਖ ਅਪਣਾਇਆ ਜਾ ਰਿਹਾ ਹੈ | ਇਸੀ ਕੜੀ ਤਹਿਤ ਸੜਕ ਨਿਰਮਾਣ ਨਾਲ ਸੰਬੰਧਿਤ ਸ਼ਿਕਾਇਤ ਮਿਲਦਿਆਂ ਹੀ ਮੇਅਰ ਕੁੰਦਨ ਗੋਗੀਆ ਵਾਰਡ ਨੰਬਰ-15 ਅਲੀਪੁਰ ਅਰਾਈਆਂ ਵਿਖੇ ਸੜਕ ਦੇ ਨਿਰਮਾਣ ਕੰਮ ਦਾ ਨਿਰੀਖਣ ਕਰਨ ਪੁੱਜੇ | ਮੌਕੇ 'ਤੇ ਪਹੁੰਚ ਕੇ ਮੇਅਰ ਨੇ ਚੱਲ ਰਹੇ ਕੰਮ, ਵਰਤੇ ਜਾ ਰਹੇ ਸਮਾਨ ਤੇ ਨਿਰਮਾਣ ਦੀ ਪ੍ਰਕਿਰਿਆ ਦੀ ਬਾਰੀਕੀ ਨਾਲ ਜਾਂਚ ਕੀਤੀ | ਨਿਰੀਖਣ ਦੌਰਾਨ ਕੁਝ ਖ਼ਾਮੀਆਂ ਨਜ਼ਰ ਆਉਣ 'ਤੇ ਮੇਅਰ ਨੇ ਮੌਜੂਦ ਅਧਿਕਾਰੀਆਂ ਤੇ ਸੰਬੰਧਿਤ ਠੇਕੇਦਾਰ ਨੂੰ ਤੁਰੰਤ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸੜਕਾਂ ਦੇ ਨਿਰਮਾਣ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਘੱਟ ਗੁਣਵੱਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਹੋ ਰਹੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਅਤੇ ਮਜ਼ਬੂਤੀ ਸਭ ਤੋਂ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੜਕਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਵਿਚ ਕਮਜ਼ੋਰੀ ਰਹਿ ਗਈ ਤਾਂ ਲੋਕਾਂ ਨੂੰ ਭਵਿੱਖ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੇਅਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਦੇ ਨਿਰਮਾਣ ਦੌਰਾਨ ਮਿਆਰੀ ਮਟੀਰੀਅਲ ਦੀ ਵਰਤੋਂ, ਲੇਅਰਿੰਗ, ਮੋਟਾਈ ਤੇ ਤਕਨੀਕੀ ਮਿਆਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦੀ ਕੁੱਟਮਾਰ ਕਰਨ 'ਤੇ ਹੋਈ ਮੌਤ ਕਾਰਨ ਪਰਿਵਾਰ ਨੇ ਸੜਕ 'ਤੇ ਲਾਸ਼ ਰੱਖ ਦਿੱਤਾ ਧਰਨਾ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸ੍ਰੀ ਕਿ੍ਸ਼ਨ ਕਥਾ ਸਮਾਗਮ 'ਚ ਲਗਾਈ ਹਾਜ਼ਰੀ
Ad Position 24