09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾ. ਜਗਜੀਤ ਸਿੰਘ ਸੋਹਲ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 08-12-2025
ਪਟਿਆਲਾ, 7 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਕਾਮਰੇਡ ਜਗਜੀਤ ਸਿੰਘ ਸੋਹਲ ਦੀ ਬਰਸੀ ਪਟਿਆਲਾ ਵਿਖੇ ਮਨਾਈ ਗਈ | ਇਸ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੂਟਰ ਸਾਹਿਬ) ਦੀ ਪਟਿਆਲੇ ਜ਼ਿਲ੍ਹੇ ਦੀ ਸਮੁੱਚੀ ਟੀਮ ਹਾਜ਼ਰ ਹੋਈ ਅਤੇ ਸੂਬਾ ਕਮੇਟੀ 'ਚੋਂ ਹਰਭਜਨ ਸਿੰਘ ਬੂਟਰ ਕਨਵੀਨਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਦਿੱਤੂਪੁਰ, ਸੁਰਜੀਤ ਸਿੰਘ ਫੁਲ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ ਤੁਲੇਵਾਲ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸਤਵੰਤ ਸਿੰਘ ਵਜੀਦਪੁਰ, ਲਾਭ ਸਿੰਘ ਦੁਗਾਲ, ਮਨਜੀਤ ਸਿੰਘ ਰਾਏ ਬਰਨਾਲਾ, ਹਰਭਜਨ ਸਿੰਘ ਧੂੜ, ਕਾਰਜਕਾਰੀ ਖ਼ਜ਼ਾਨਚੀ ਲਛਕਰ ਸਿੰਘ ਆਜ਼ਾਦ ਹਾਜ਼ਰ ਹੋਏ | ਇਸ ਮੌਕੇ ਗੁਰਮੀਤ ਸਿੰਘ ਦਿੱਤੂਪੁਰ ਅਤੇ ਸੁਰਜੀਤ ਸਿੰਘ ਫੁਲ ਤੇ ਹੋਰ ਮੁਹਤਬਰ ਵਿਅਕਤੀਆਂ ਨੇ ਕਾਮਰੇਡ ਜਗਜੀਤ ਸਿੰਘ ਸੋਹਲ ਨੂੰ ਸ਼ਰਧਾਂਜਲੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-34 'ਚ ਬਣੇਗਾ ਆਧੁਨਿਕ ਖੇਡ ਮੈਦਾਨ- ਮਹਿਤਾ ਅਗਲੀ ਖ਼ਬਰ ਸਵ. ਜਤਿੰਦਰ ਕੌਰ ਨਮਿਤ ਅੰਤਿਮ ਅਰਦਾਸ ਹੋਈ
Ad Position 24