20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਲਿਬਰਲਜ਼ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਸਥਾਨਿਕ ਚਾਰ ਪ੍ਰੀਕੁਆਟਰ ਮੈਚ ਖੇਡੇ

Ad Position 21
No active advertisement
ਅਜੀਤ ਡੈਸਕ 19-12-2025
ਨਾਭਾ, 18 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸਹਿਰ ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਖੇਡ ਗਰਾਊਾਡ ਵਿਚ ਖੇਡੇ ਜਾ ਰਹੇ 48ਵੇਂ ਜੀ. ਐੱਸ. ਬੈਂਸ ਲਿਬਰਲ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਸਥਾਨਿਕ ਚਾਰ ਪ੍ਰੀ ਕੁਆਟਰ ਮੈਚ ਖੇਡੇ ਗਏ | ਪਹਿਲਾ ਮੈਚ ਆਰਮੀ ਇਲੈਵਨ ਤੇ ਐੱਮ.ਐੱਸ. ਕੇ ਹਾਕੀ ਅਕੈਡਮੀ ਦਰਮਿਆਨ ਖੇਡਿਆ ਗਿਆ | ਮੈਚ ਦੇ ਸ਼ੁਰੂਆਤੀ ਮਿੰਟਾਂ 'ਚ ਦੋਵੇਂ ਟੀਮਾਂ ਨੇ ਬਰਾਬਰੀ ਦੀ ਖੇਡ ਖੇਡਦੇ ਹੋਏ ਮੈਚ ਦੇ ਦੂਜੇ ਅੱਧ ਤੱਕ ਮੈਚ ਨੂੰ ਬਰਾਬਰ ਹੀ ਤੇ ਰੱਖਿਆ | ਆਰਮੀ 11 ਦੇ ਦਿਨੇਸ਼ ਨੇ 36ਵੇਂ ਮਿੰਟ 'ਚ ਮਿਲੇ ਪਲਾਂਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਦੀ ਲੀਡ ਦਵਾਈ | ਦਿਨੇਸ਼ ਨੇ ਆਪਣੀ ਚੰਗੀ ਖੇਡ ਖੇਡਦੇ ਹੋਏ 57ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਜਿੱਥੇ ਆਪਣੇ ਨਾਮ ਦੋ ਗੋਲ ਕੀਤੇ ਉੱਥੇ ਆਪਣੀ ਟੀਮ ਨੂੰ ਵੀ 2-0 ਨਾਲ ਜੇਤੂ ਬਣਾਇਆ | ਦੂਜਾ ਮੈਚ ਈ.ਐੱਮ.ਈ. ਜਲੰਧਰ ਤੇ ਸਾਈ ਇੰਫਾਲ ਵਿਚਕਾਰ ਖੇਡਿਆ ਗਿਆ | ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਇਹ ਮੈਚ ਕਾਫੀ ਫਸਵਾਂ ਰਿਹਾ ਤੇ ਦੋਵੇਂ ਟੀਮਾਂ ਅੱਧ ਤੱਕ ਬਰਾਬਰੀ ਤੇ ਰਹੀਆਂ | ਮੈਚ ਦੇ 34ਵੇਂ ਮਿੰਟ 'ਚ ਇਫਾਲ ਦੇ ਗੌਰਵ ਯਾਦਵ ਨੇ ਪਲਾਂਟੀ ਕਾਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਵਾਈ ਪਰ 52ਵੇਂ ਮਿੰਟ 'ਚ ਈ.ਐੱਮ.ਈ. ਦੇ ਖਿਡਾਰੀ ਪੌਨੰਪਾ ਨੇ ਗੋਲ ਕਰਕੇ ਆਪਣੀ ਟੀਮ ਨੂੰ ਇਕ ਵਾਰੀ ਤਾਂ ਬਰਾਬਰੀ ਤੇ ਲੈ ਆਂਦਾ ਪਰ ਇੰਫਾਲ ਦੇ ਕਰਨ ਕੁਮਾਰ ਸਾਹੂ ਨੇ 53ਵੇਂ ਮਿੰਟ 'ਚ ਗੋਲ ਕਰਕੇ ਮੈਚ ਨੂੰ ਬਰਾਬਰੀ 'ਤੇ ਖ਼ਤਮ ਕੀਤਾ | ਤੀਜਾ ਪ੍ਰੀ-ਕੁਆਟਰ ਚੰਡੀਗੜ੍ਹ ਇਲੈਵਨ ਤੇ ਵੈਸਟ ਸੈਂਟਰਲ ਰੇਲਵੇ ਜਬਲਪੁਰ ਦਰਮਿਆਨ ਖੇਡਿਆ ਗਿਆ | ਇਸ ਮੈਚ 'ਚ ਚੰਡੀਗੜ੍ਹ ਇਲੈਵਨ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੈਚ 'ਚ 4-1 ਨਾਲ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਏ.ਅੱੈਸ.ਸੀ. ਜਲੰਧਰ ਤੇ ਨਾਰਥਨ ਰੇਲਵੇ ਨਵੀਂ ਦਿੱਲੀ ਦਰਮਿਆਨ ਖੇਡਿਆ ਗਿਆ | ਮੈਚ 'ਚ ਖਿਡਾਰੀਆਂ ਨੇ ਬਹੁਤ ਹੀ ਜੁਝਾਰੂਆਂ ਵਾਂਗ ਖੇਡ ਖੇਡੀ | ਮੈਚ ਦੇ ਅੰਤ ਤੱਕ ਦੋਵੇਂ ਟੀਮਾਂ 1-1 ਤੇ ਬਰਾਬਰ ਰਹੀਆਂ | ਚੌਥੇ ਦਿਨ ਦੇ ਮੈਚਾਂ 'ਚ ਸਰਕਾਰੀ ਰਿਪੁਦਮਨ ਕਾਲਜ ਦੀ ਪਿ੍ੰਸੀਪਲ ਵਨੀਤਾ ਰਾਣੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਬਾਬੂ ਸੂਰਜ ਭਾਨ ਸਿੰਗਲਾ, ਪਿ੍ੰਸੀਪਲ ਵਨੀਤਾ ਰਾਣੀ, ਪ੍ਰਧਾਨ ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਰੁਪਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਮਿੱਠੂ, ਦਲਬੀਰ ਸਿੰਘ ਭੰਗੂ, ਜਤਿੰਦਰ ਸਿੰਘ ਦਾਖੀ, ਅਸ਼ੋਕ ਬਾਂਸਲ, ਹਰਿੰਦਰ ਸਿੰਘ ਗਰੇਵਾਲ ਡੀ.ਪੀ. ਜਤਿੰਦਰ ਸਿੰਘ ਬਹਿਰੀ, ਬਲਵਿੰਦਰ ਭਾਟੀਆ, ਜੀ.ਐੱਸ. ਸੋਢੀ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਅਜੇ ਸਿੰਘ ਭੂਰੀਆ, ਜੈ ਵੀਰ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਖੜ੍ਹਾ ਭਾਜਪਾ ਉਮੀਦਵਾਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24