08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਵਪਨ ਫਾਊਾਡੇਸ਼ਨ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-12-2025
ਪਟਿਆਲਾ, 20 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਸਵਪਨ ਫਾਊਾਡੇਸ਼ਨ ਵਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਬਾਰ੍ਹਵੇਂ ਸਾਲ ਦੀ ਲਗਾਤਾਰਤਾ ਵਿਚ ਲਾਇਆ ਗਿਆ | ਇਸ ਐਮਰਜੈਂਸੀ ਖ਼ੂਨਦਾਨ ਕੈਂਪ ਵਿਚ ਡੋਨਰਾਂ ਵਲੋਂ 31 ਯੂਨਿਟ ਖੂਨ ਦਾਨ ਕੀਤੇ ਗਏ | ਇਸ ਵਾਰ ਇਹ ਖ਼ੂਨਦਾਨ ਕੈਂਪ ਲਕਸ਼ਮੀ ਨਰਾਇਣ ਧਾਮ ਅਤੇ ਚਿਨਾਰਬਾਗ ਵੈਲਫੇਅਰ ਕਾਲੋਨੀ ਦੇ ਸਹਿਯੋਗ ਨਾਲ ਲਕਸ਼ਮੀ ਨਰਾਇਣ ਮਿਡਲ ਸਕੂਲ ਵਿਚ ਲਗਾਇਆ ਗਿਆ | ਉਚੇਚੇ ਤੌਰ 'ਤੇ ਕੈਂਪ ਵਿਚ ਪੁੱਜੇ ਇੰਦਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਨੇ ਕਿਹਾ ਕਿ ਡਾ. ਕੁਲਪਿੰਦਰ ਸ਼ਰਮਾ ਤੇ ਸਵਪਨ ਫਾਊਾਡੇਸ਼ਨ ਸਮਾਜ ਭਲਾਈ ਦੇ ਕੰਮਾਂ ਵਿੱਚ ਹਰ ਵਕਤ ਮੋਹਰੀ ਰਹਿੰਦੇ ਹਨ | ਉਨ੍ਹਾਂ 2015 ਤੋਂ ਹੁਣ ਤੱਕ ਲਗਾਤਾਰ ਲਾਏ ਜਾ ਰਹੇ ਖੂਨ ਦਾਨ ਕੈਂਪਾਂ ਬਾਰੇ ਕਿਹਾ ਕਿ ਇੰਨੇ ਸਾਲ ਲਗਾਤਾਰ ਕੈਂਪ ਲਗਾਏ ਜਾਣਾ ਵੱਡੀ ਕਾਮਯਾਬੀ ਹੈ, ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ | ਸਵਪਨ ਫਾਊਾਡੇਸ਼ਨ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਲਕਸ਼ਮੀ ਨਰਾਇਣ ਧਾਮ, ਚਿਨਾਰ ਬਾਗ ਕਲੋਨੀ, ਪਿੰਡ ਫਲੋਲੀ ਦੀ ਪੰਚਾਇਤ, ਸਾਰੇ ਮੈਂਬਰਾਂ, ਬਲੱਡ ਸੈਂਟਰ ਰਜਿੰਦਰਾ ਹਸਪਤਾਲ ਪਟਿਆਲਾ ਤੇ ਖਾਸ ਤੌਰ 'ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜਪਾਲ ਸਿੰਘ, ਸੰਦੀਪ ਖੁਰਾਣਾ, ਮਾਧਵ ਖੁਰਾਣਾ, ਵਿਜੇ ਕੁਮਾਰ, ਗੁਰਵਿੰਦਰ ਸਿੰਘ, ਸੁਖਨੀਤ ਸਿੰਘ ਹੈਪੀ, ਕਰਮਜੀਤ ਸਿੰਘ ਕਰਮਾ, ਡਾ. ਸੰਜੀਵ ਸ਼ਰਮਾ, ਪਿ੍ੰਸੀਪਲ ਜੱਗਾ ਸਿੰਘ, ਪ੍ਰੋ. ਗੁਰਸੇਵਕ ਲੰਬੀ, ਹਨੀਸ਼ ਸੈਣੀ, ਸੁਰਿੰਦਰ ਕੁਮਾਰ ਬੇਦੀ, ਰਾਕੇਸ਼ ਕੁਮਾਰ, ਕਰਮਜੀਤ ਸਿੰਘ ਕੰਮੀ, ਕਮਲਜੀਤ ਸਿੰਘ ਜੱਗੀ, ਜਤਿੰਦਰ ਸਿੰਘ, ਸੁਖਚੈਨ ਸਿੰਘ, ਰਾਹੁਲ ਕੁਮਾਰ, ਸਤੀਸ਼ ਕੁਮਾਰ ਐਡਵੋਕੇਟ ਚੇਤਨ ਬਜਾਜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪਹਾੜਪੁਰ 'ਚ ਕਰਵਾਈ ਅਧਿਆਪਕ-ਮਾਪੇ ਮਿਲਣੀ ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਮੁੜ ਸਰਕਾਰ ਬਣਾਏਗਾ-ਚੌਧਰੀਮਾਜਰਾ
Ad Position 24