08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਵਿਧਾਇਕ ਦੇਵ ਮਾਨ ਨੇ ਨਵੇਂ ਬਣੇ ਬਲਾਕ ਸੰਮਤੀ ਮੈਂਬਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 21-12-2025
ਨਾਭਾ, 20 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਹਲਕਾ ਨਾਭਾ ਅਧੀਨ ਆਉਂਦੇ ਪਿੰਡਾਂ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਨਵੇਂ ਚੁਣੇ ਗਏ ਮੈਂਬਰਾਂ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪਾਰਟੀ ਦਫ਼ਤਰ ਵਿਚ ਸਨਮਾਨ ਕੀਤਾ ਗਿਆ | ਉਪਰੰਤ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਹਲਕਾ ਨਾਭਾ ਵਿਚ ਚੋਣਾਂ ਵਿਚ ਕਿਸੇ ਵਿਅਕਤੀ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਗਿਆ ਅਤੇ ਗਿਣਤੀ ਵਾਲੇ ਦਿਨ ਵੀ ਬੜੇ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਗਿਣਤੀ ਕੀਤੀ ਗਈ ਹੈ | ਇਨ੍ਹਾਂ ਚੋਣਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਮੱਲੇਵਾਲ ਜ਼ੋਨ ਤੋਂ ਜਸਵਿੰਦਰ ਕੌਰ ਸੁਖੇਵਾਲ, ਬਲਾਕ ਸੰਮਤੀ ਟੋਹੜਾ ਜ਼ੋਨ ਤੋਂ ਬਲਜੀਤ ਸਿੰਘ, ਗੁਰੂ ਤੇਗ ਬਹਾਦਰ ਨਗਰ ਜ਼ੋਨ ਤੋਂ ਅਮਨਦੀਪ ਕੌਰ ਖਹਿਰਾ, ਨੋਹਰਾ ਜ਼ੋਨ ਤੋਂ ਕਰਮਾ ਟੋਪਰ, ਚਹਿਲ ਜ਼ੋਨ ਤੋਂ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਗੁਰਦਿੱਤ ਪੁਰਾ ਜ਼ੋਨ ਤੋਂ ਚੰਨਪ੍ਰੀਤ ਕੋਰ ਸੁਖੇਵਾਲ, ਛੀਟਾਂਵਾਲਾ ਜ਼ੋਨ ਤੋਂ ਸੁਖਪ੍ਰੀਤ ਕੌਰ, ਸਹੋਲੀ ਜ਼ੋਨ ਤੋਂ ਭੁਪਿੰਦਰ ਸਿੰਘ ਕੱਲਰ ਮਾਜਰੀ, ਅਗੋਲ ਜੋਨ ਤੋਂ ਸਰਬਜੀਤ ਸਿੰਘ ਬਿੱਲੂ , ਲੱਧਾਹੇੜੀ ਜੋਨ ਤੋਂ ਗੁਰਚਰਨ ਸਿੰਘ, ਕਕਰਾਲਾ ਜ਼ੋਨ ਤੋਂ ਹਰਵਿੰਦਰ ਕੌਰ, ਅਲਹੋਰਾਂ ਕਲਾਂ ਜ਼ੋਨ ਤੋਂ ਵਰਿੰਦਰ ਕੌਰ ਅਟਵਾਲ ਅਤੇ ਰਣਜੀਤਗੜ੍ਹ ਜੋਨ ਤੋਂ ਕੇਵਲ ਸਿੰਘ ਰਣਜੀਤਗੜ੍ਹ ਆਪ ਦੇ ਉਮੀਦਵਾਰ ਜਿੱਤੇ ਸਨ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਿੰਡਾਂ ਵਿਚ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ | ਇਸ ਮੌਕੇ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਧਰਮਿੰਦਰ ਸਿੰਘ ਸੁੱਖੇਵਾਲ, ਰਾਜ ਕੁਮਾਰ ਸੋਲਾਂਕੀ, ਕਪਿਲ ਮਾਨ, ਕਮਲ ਭਾਦਸੋਂ, ਜਸਵੀਰ ਸਿੰਘ ਵਜੀਦਪੁਰ, ਸੁਖਦੀਪ ਸਿੰਘ ਖਹਿਰਾ, ਸੋਨੂ ਸੂਦ, ਸੁਖਦੇਵ ਸਿੰਘ ਮਾਨ, ਮੇਜਰ ਸਿੰਘ ਤੁੰਗਾਂ, ਲਵਲੀ ਭਾਦਸੋਂ ਆਦਿ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪਹਾੜਪੁਰ 'ਚ ਕਰਵਾਈ ਅਧਿਆਪਕ-ਮਾਪੇ ਮਿਲਣੀ
Ad Position 24