ਸ਼ੁਤਰਾਣਾ, 20 ਦਸੰਬਰ (ਨਵਜੋਤ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੀਆਂ ਸੜਕਾਂ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣ ਚੁੱਕੇ ਹਨ ਜਿਸ ਕਾਰਨ ਰਾਹਗੀਰਾਂ ਨੂੰ ਆਪਣੇ ਠਿਕਾਣਿਆਂ 'ਤੇ ਪਹੁੰਚਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਾਲ-ਨਾਲ ਹੁਣ ਇਕ ਸ਼ਹਿਰ ਨੂੰ ਦੂਜੇ ਸ਼ਹਿਰ ਨਾਲ ਜੋੜਨ ਵਾਲੀਆਂ ਸੜਕਾਂ ਦਾ ਹਾਲ ਵੀ ਕਾਫੀ ਮਾੜਾ ਹੋ ਰਿਹਾ ਹੈ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਕੀਲ ਜੋਗਿੰਦਰ ਬਾਂਸਲ ਨੇ ਕੀਤਾ¢ ਉਨ੍ਹਾਂ ਦੱਸਿਆ ਕਿ ਪਾਤੜਾਂ ਤੋਂ ਪਟਿਆਲਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਧੁੰਦ ਪੈਣ ਕਾਰਨ ਸੜਕ 'ਤੇ ਪਏ ਟੋਏ ਵਿਖਾਈ ਨਹੀਂ ਦਿੰਦੇ, ਜਿਸ ਕਰਕੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ¢ ਇਸ ਦੇ ਨਾਲ ਹੀ ਉਹ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਪੰਜਾਬ ਦੀਆਂ ਸੜਕਾਂ ਉੱਤੇ ਵੀ ਥੋੜ੍ਹਾ ਧਿਆਨ ਦੇਣ ਤਾਂ ਜੋ ਕੋਈ ਵੀ ਹਾਦਸਾ ਵਾਪਰਨ ਤੋਂ ਬਚਾਇਆ ਜਾਵੇ¢ ਸਰਕਾਰ ਦੀ ਇਸ ਘੋਲ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਰਾਹਗੀਰਾਂ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਉਹ ਆਪਣੇ ਵਾਹਨ ਹੋਲੀ ਚਲਾਉਣ ਅਤੇ ਇਨ੍ਹਾਂ ਸੜਕਾਂ 'ਤੇ ਆਪਣੀ ਜਾਨ ਦਾ ਜੋਖ਼ਮ ਨਾ ਲੈਣ¢