ਪਾਤੜਾਂ, 20 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਜ਼ਿਲ੍ਹਾ ਪ੍ਰੀਸ਼ਦ ਦੇ ਜੌਨ ਗੁਲਾੜ੍ਹ ਤੋਂ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕੇ ਜੇਤੂ ਰਹੇ ਅਕਾਲੀ ਦਲ ਦੇ ਉਮੀਦਵਾਰ ਬਚਿੱਤਰ ਸਿੰਘ ਹਰਿਆਊ ਨੂੰ ਅਕਾਲੀ ਦਲ ਦੇ ਮੁੱਖ ਬੁਲਾਰੇ ਅਜੈਬ ਸਿੰਘ ਮੱਲ੍ਹੀ ਦੀ ਅਗਾਈ 'ਚ ਆਗੂਆਂ ਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜੈਬ ਸਿੰਘ ਮੱਲ੍ਹੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਅਤੇ ਕਬੀਰ ਦਾਸ ਦੀ ਅਗਵਾਈ 'ਚ ਸੁਮੱਚੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਕੀਤੀ ਸਖਤ ਮਿਹਨਤ ਦੀ ਬਦੋਲਤ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਨੇ ਸਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਸਖਤ ਟੱਕਰ ਦਿੱਤੀ ਹੈ | ਅਕਾਲੀ ਦਲ ਨੇ 7 ਬਲਾਕ ਸੰਮਤੀਆਂ ਤੇ ਜਿੱਤ ਹਾਸਿਲ ਕੀਤੀ ਹੈ ਉੱੇਥੇ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਗੁਲਾੜ੍ਹ ਜ਼ੋਨ ਤੋਂ ਪਾਰਟੀ ਦੇ ਉਮੀਦਵਾਰ ਬਚਿੱਤਰ ਸਿੰਘ ਨੁੇ 1800 ਦੇ ਕਰੀਬ ਵੱਧ ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾ ਤੇ ਪਹਿਰਾ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਵਲੋਂ ਹੜ੍ਹਾਂ ਦੌਰਾਂਨ ਕਿਸਾਨਾਂ ਦੀ ਕੀਤੀ ਸਹਾਇਤਾ ਅਤੇ ਸਮੁੱਚੇ ਟਕਸਾਲੀ ਆਗੂਆਂ ਪਾਰਟੀ ਨਾਲ ਤੋਰਨ ਅਤੇ ਯੂਥ ਨੂੰ ਵੱਡੀ ਪੱਧਰ ਤੇ ਨਾਲ ਕੇ ਚੱਲਣ ਦੀ ਬਦੋਲਤ ਹੋਈ ਹੈ | ਇਸ ਮੌਕੇ ਟਰੱਕ ਯੂਨੀਅਨ ਪਾਤੜਾਂ ਵਲੋਂ ਵੀ ਬਚਿੱਤਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਜੀਤ ਸਿੰਘ ਬਕਰਾਹਾ, ਅਮੀਰ ਸਿੰਘ, ਧਰਮ ਸਿੰਘ, ਹਰਿੰਦਰ ਸਿੰਘ ਉਗੋਕੇ, ਰਸ਼ਪਾਲ ਸਿੰਘ, ਦਲਬੀਰ ਸਿੰਘ ਸੰਧਾ, ਕਰਮਾ ਸਿੰਘ, ਯਾਦਵਿੰਦਰ ਸਿੰਘ ਨਿਆਲ, ਹਰਪਾਲ ਸਿੰਘ ਤੇ ਹਰਦੀਪ ਸਿੰਘ ਖਾਂਗ ਆਦਿ ਮੌਜੂਦ ਸਨ |