ਪਾਤੜਾਂ, 21 ਦਸੰਬਰ (ਜਗਦੀਸ਼ ਸਿੰਘ ਕੰਬੋਜ)- ਕਰੀਬ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਏ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਪਿੰਡਾਂ 'ਚ ਸੋਗ ਦੀ ਲਹਿਰ ਦੌੜ ਗਈ | ਜਾਣਕਾਰੀ ਅਨੁਸਾਰ ਪਿੰਡ ਮੌਲਵੀਵਾਲਾ ਵਾਸੀ ਅਮਰ ਸਿੰਘ ਦਾ ਬੇਟਾ ਕਰਨਵੀਰ ਸਿੰਘ ਸੰਧੂ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਸੀ ਤੇ ਟਰਾਲਾ ਚਲਾਉਂਦਾ ਸੀ ਜਿੱਥੇ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ | ਹਾਦਸੇ ਮਗਰੋਂ ਕਰਨਵੀਰ ਸਿੰਘ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਜਿਸ ਦੇ ਚੱਲਦਿਆਂ 20 ਦਸੰਬਰ ਨੂੰ ਜਦੋਂ ਉਹ ਘਰ ਵਿਚ ਸੁੱਤਾ ਹੋਇਆ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਜਿਸ ਦਾ ਪਤਾ ਉਸ ਦੀ ਨਾਲ ਰਹਿ ਰਹੀ ਭੈਣ ਸਰਬਜੀਤ ਕੌਰ ਨੂੰ ਉਸ ਵਕਤ ਲੱਗਾ ਜਦੋਂ ਉਹ ਕੰਮ 'ਤੇ ਜਾਣ ਲੱਗੀ ਤਾਂ ਉਸ ਨੇ ਆਪਣੇ ਭਰਾ ਨੂੰ ਉਠਾਉਣ ਲਈ ਆਵਾਜ਼ ਦਿੱਤੀ ਪਰ ਕਰਨਵੀਰ ਸਿੰਘ ਦਾ ਸਰੀਰ ਬਿਲਕੁਲ ਠੰਢਾ ਹੋਇਆ ਪਿਆ ਸੀ ਜਿਸ 'ਤੇ ਉਸ ਨੇ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਪਰ ਉਸ ਵਕਤ ਤੱਕ ਕਰਨਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ | ਪਰਿਵਾਰਿਕ ਮੈਂਬਰ ਤੇ ਪੀ.ਏ.ਡੀ.ਬੀ. ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਦੀ ਮਿ੍ਤਕ ਦੇਹ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ |