14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜੇਲ੍ਹ 'ਚ ਬੰਦ ਵਿਅਕਤੀ ਦੀ ਸਹਾਇਤਾ ਨਾਲ ਮੰਗਵਾਏ ਦੇਸੀ ਪਿਸਟਲ ਸਮੇਤ ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਸੀ.ਆਈ.ਏ. ਪਟਿਆਲਾ ਦੀ ਟੀਮ ਹਥਿਆਰ ਤੇ ਨਸ਼ੀਲੀਆਂ ਗੋਲੀਆਂ ਸਮੇਤ ਫੜੇ ਮੁਲਜ਼ਮ ਸੰਬੰਧੀ ਜਾਣਕਾਰੀ ਦਿੰਦੀ ਹੋਈ | ਅਜੀਤ ਤਸਵੀਰ <br/> 22-12-2025
ਪਟਿਆਲਾ, 21 ਦਸੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਅਤੇ ਜੇਲ੍ਹ ਵਿਭਾਗ ਵਲੋਂ ਅਕਸਰ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਹੁਣ ਜ਼ੁਲਮ ਤੋਂ ਮੁਕਤ ਹੋ ਗਈਆਂ ਹਨ | ਪਰੰਤੂ ਪੁਲਿਸ ਵਲੋਂ ਬਹੁਤੇ ਕੇਸਾਂ 'ਚ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀਆਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਤਾਰਾਂ ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜਦੀਆਂ ਹਨ | ਇਸੇ ਸਿਲਸਿਲੇ ਤਹਿਤ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਾਧੂ ਬੇਲਾ ਸੜਕ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਿਸ ਦੀ ਤਲਾਸ਼ੀ ਦੌਰਾਨ ਇਕ ਦੇਸੀ ਪਿਸਟਲ ਅਤੇ 1500 ਤੋਂ ਵੱਧ ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ | ਮੁਲਜ਼ਮ ਦੀ ਪਛਾਣ ਸੁਮਿਤ ਸਿਕੰਦਰ ਵਾਸੀ ਜ਼ਿਲ੍ਹਾ ਹਰਿਆਣਾ ਵਜੋਂ ਹੋਈ ਹੈ | ਇਸ ਸੰਬੰਧੀ ਇੰਸ. ਬਾਜਵਾ ਨੇ ਦਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਸਿਕੰਦਰ ਨੇ ਪਟਿਆਲਾ ਜੇਲ੍ਹ 'ਚ ਬੈਠੇ ਇਕ ਵਿਅਕਤੀ ਦੀ ਸਹਾਇਤਾ ਨਾਲ ਪਿਸਟਲ ਹਾਸਲ ਕੀਤਾ ਸੀ ਤੇ ਇਹ ਪਿਸਟਲ ਉਸ ਨੇ ਕਿਵੇਂ ਹਾਸਲ ਕੀਤਾ ਅਤੇ ਕਿਸ ਤੋਂ ਲੈ ਕੇ ਆਇਆ ਸੀ ਇਸ ਸੰਬੰਧੀ ਹਾਲੇ ਪੜਤਾਲ ਕੀਤੀ ਜਾ ਰਹੀ ਹੈ | ਮੁਲਜ਼ਮ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਇਹ ਕਿਸ ਨੂੰ ਸਪਲਾਈ ਕਰਨ ਜਾ ਰਿਹਾ ਸੀ ਅਤੇ ਕਿਥੋਂ ਲਿਆਇਆ ਸੀ ਇਸ ਸੰਬੰਧੀ ਵੀ ਜਾਂਚ ਚਲ ਰਹੀ ਹੈ | ਜਾਂਚ ਪੂਰੀ ਹੋਣ ਤੋਂ ਬਾਅਦ ਇਸ ਕੇਸ ਬਾਰੇ ਹੋਰ ਦਸਿਆ ਜਾ ਸਕਦਾ ਹੈ |
ਪਟਿਆਲਾ ਪੁਲਿਸ ਮੁਲਜ਼ਮਾਂ ਨੂੰ ਲੈ ਰਹੀ ਹੈ ਆੜੇ ਹੱਥੀਂ -ਵਰੁਣ ਸ਼ਰਮਾ
ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਪਟਿਆਲਾ ਪੁਲਿਸ ਵਲੋਂ ਕਿਸੇ ਵੀ ਮਾਮਲੇ 'ਚ ਜੇ ਮੁਲਜ਼ਮ ਤੋਂ ਹਥਿਆਰ ਬਰਾਮਦ ਹੁੰਦਾ ਹੈ ਤਾਂ ਉਸ ਦੇ ਅਗਲੇ ਅਤੇ ਪਿਛਲੇ ਸੰਪਰਕ ਦੀ ਬਾਰੀਕੀ ਨਾਲ ਪੁਲਿਸ ਵਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਜ਼ੁਰਮ ਦੀ ਇਸ ਕੜੀ ਦੇ ਵਿਚ ਸ਼ਾਮਲ ਕੋਈ ਵਿਅਕਤੀ ਬਚ ਨਾ ਸਕੇ | ਇਸ ਕੇਸ ਦੀ ਪੜਤਾਲ ਕਰਨ ਦੌਰਾਨ ਜੇਲ੍ਹ 'ਚ ਬੰਦ ਬੈਠੇ ਮੁਲਜ਼ਮ ਨੂੰ ਪੋ੍ਰਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਜੋ ਹੜਤਾਲ ਮੁਹੱਈਆ ਕਰਵਾਉਣ ਦੇ ਅਸਲ ਕਾਰਨਾਂ ਦੀ ਜਾਣਕਾਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਅਜਿਹੇ ਮੁਲਜ਼ਮਾਂ ਨੂੰ ਸਖ਼ਤੀ ਨਾਲ ਨਿਪਟਣ ਲਈ ਪਟਿਆਲਾ ਪੁਲਿਸ ਪਹਿਲਾਂ ਹੀ ਕੰਮ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਮੀਟਿੰਗ ਦੌਰਾਨ ਆਰ. ਐੱਮ. ਪੀ. ਡਾਕਟਰਾਂ ਨੇ ਸਰਕਾਰ ਨੂੰ ਰ... ਅਗਲੀ ਖ਼ਬਰ ਮਾਤਾ ਸੁਰਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ 'ਚ ਕਈ ਰਾਜਨੀਤਕ ਆਗੂ ਪੁੱਜੇ <br/>
Ad Position 24