16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੇਂਦਰ ਵਲੋਂ ਘੱਟ ਗਿਣਤੀ ਕÏਮਾਂ 'ਤੇ ਰਾਸ਼ਟਰੀ ਉਚੇਰੀ ਸਿੱਖਿਆ ਨੀਤੀਆਂ ਨੂੰ ਥੋਪਣਾ ਘਾਤਕ- ਪ੍ਰੋ. ਬਡੂੰਗਰ

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਪਟਿਆਲਾ, 22 ਦਸੰਬਰ (ਅ. ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ 'ਏਕ ਭਾਰਤ ਏਕ ਰਾਸ਼ਟਰ' ਦੀ ਨੀਤੀ ਰਾਹੀਂ ਲਿਆਂਦੀ ਜਾ ਰਹੀ ਰਾਸ਼ਟਰੀ ਉਚੇਰੀ ਸਿੱਖਿਆ ਨੀਤੀ ਦਾ ਵਿਰੋਧ ਕੀਤਾ, ਉੱਥੇ ਨਿਊਜੀਲੈਂਡ ਵਿਚ ਨਗਰ ਕੀਰਤਨ ਨੂੰ ਕੱਟੜਪੰਥੀਆਂ ਵਲੋਂ ਰੋਕੇ ਜਾਣ ਨੂੰ ਅਜ਼ਾਦੀ 'ਤੇ ਹਮਲਾ ਕਰਾਰ ਦਿੱਤਾ¢ ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਧਾਰਮਕ ਅਤੇ ਸਿੱਖਿਆ ਨੀਤੀ ਰਾਹੀਂ ਅਜਿਹੀ ਘੁਸਪੈਠ ਕਰ ਰਹੀ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀਂ ਘੱਟ ਹੈ¢ ਕੇਂਦਰ ਸਰਕਾਰ ਵਲੋਂ ਏਕ ਭਾਰਤ ਏਕ ਰਾਸ਼ਟਰ ਦੀ ਨੀਤੀ ਨੂੰ ਲਾਗੂ ਕਰਨ ਲਈ ਭਾਰਤ ਅੰਦਰ ਪਹਿਲਾਂ ਰਾਸ਼ਟਰੀ ਸਿੱਖਿਆ ਨੀਤੀ ਲਿਆਂਦੀ ਗਈ ਅਤੇ ਹੁਣ ਰਾਸ਼ਟਰੀ ਉਚੇਰੀ ਸਿੱਖਿਆ ਨੂੰ ਥੋਪਣ ਲਈ ਦੇਸ਼ ਦੇ ਸੰਸਦ ਵਿਚ ਅਜਿਹਾ ਬਿੱਲ ਪਾਸ ਕੀਤਾ ਗਿਆ, ਜਿਸ ਨਾਲ ਘੱਟ ਗਿਣਤੀਆਂ 'ਤੇ ਰਾਸ਼ਟਰੀ ਉਚੇਰੀ ਸਿੱਖਿਆ ਨਾਲ ਵੱਡਾ ਹਮਲਾ ਹੋ ਰਿਹਾ ਹੈ¢ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਦੀਆਂ ਘੱਟ ਗਿਣਤੀਆਂ ਖ਼ਾਸ ਸਿੱਖ ਘੱਟ ਗਿਣਤੀਆਂ ਦੀ ਭਾਸ਼ਾ, ਇਤਿਹਾਸ, ਸੱਭਿਆਚਾਰ ਅਤੇ ਸਿਧਾਂਤ ਦੀ ਰੱਖਿਆ ਕਰਨੀ ਚਾਹੀਦੀ ਹੈ, ਕÏਮਾਂਤਰੀ ਪੱਧਰ 'ਤੇ ਪੰਜਾਬੀਆਂ 'ਤੇ ਨਸਲੀ ਹਮਲਾ ਉਸ ਸਮੇਂ ਵਿਖਾਈ ਦਿੱਤਾ, ਜਦੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਨਿਊਜੀਲੈਂਡ ਵਿਚ ਮੁੱਠੀ ਭਰ ਕੱਟੜਪੰਥੀਆਂ ਵਲੋਂ ਨਗਰ ਕੀਰਤਨ ਨੂੰ ਰੋਕਣਾ ਧਾਰਮਕ ਅਜ਼ਾਦੀ 'ਤੇ ਹਮਲਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ਨਾ ਗੌਸ਼ਾਲਾ ਵਿਖੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ ਅਗਲੀ ਖ਼ਬਰ ਕਾਂਗਰਸ ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਸਕੀਮਾਂ 'ਚ ਪਾ ਰਹੀ ਹੈ ਅੜਿੱਕੇ- ਕਾਂਸਲ
Ad Position 24