29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੜਕ ਹਾਦਸੇ 'ਚ ਮੈਡੀਕਲ ਵਿਦਿਆਰਥਣ ਦੀ ਮੌਤ, ਦੋ ਲੜਕੀਆਂ ਇਲਾਜ ਅਧੀਨ

Ad Position 21
No active advertisement
ਅਜੀਤ ਡੈਸਕ 25-12-2025
ਪਟਿਆਲਾ, 24 ਦਸੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਲਾਲ ਬਾਗ ਚੌਂਕ 'ਚ ਵਾਪਰੇ ਇਕ ਸੜਕ ਹਾਦਸੇ 'ਚ ਡੈਂਟਲ ਕਾਲਜ ਦੀ ਵਿਦਿਆਰਥਣ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ ਜਦਕਿ ਸਕੂਟਰੀ 'ਤੇ ਸਵਾਰ ਦੋ ਲੜਕੀਆਂ ਹਾਦਸੇ 'ਚ ਜ਼ਖ਼ਮੀਆਂ ਹੋ ਗਈਆਂ ਹਨ | ਮਿ੍ਤਕ ਦੀ ਪਹਿਚਾਣ ਮੀਨਾਕਸ਼ੀ ਵਾਸੀ ਪਾਤੜਾਂ ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਚੌਂਕੀ ਅਫ਼ਸਰ ਕਾਲੋਨੀ ਦੀ ਮੁਖੀ ਐੱਸ.ਆਈ. ਮਨਦੀਪ ਕੌਰ ਨੇ ਦਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੈਂਟਲ ਕਾਲਜ ਦੀਆਂ ਵਿਦਿਆਰਥਣਾਂ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪੀ. ਜੀ. 'ਚ ਜਾ ਰਹੀਆਂ ਸਨ | ਉਨ੍ਹਾਂ ਦੇ ਵਾਹਨ 'ਚ ਲਾਲ ਬਾਗ ਚੌਂਕ ਨੇੜੇ ਕਿਸੇ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ | ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਦੇ ਸੱਟਾਂ ਲੱਗੀਆਂ ਜਿਹੜੀਆਂ ਕਿ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਇਲਾਜ ਕਰਵਾ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਲੜਕੀ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ | ਚੌਂਕੀ ਮੁਖੀ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਪੁਲਿਸ ਵਲੋਂ ਇਲਾਕੇ ਦੇ ਸੀ. ਸੀ. ਵੀ. ਵੀ. ਕੈਮਰਿਆਂ ਦੀ ਤਸਵੀਰਾਂ ਫਰੋਲਨ ਤੋਂ ਇਲਾਵਾ ਆਲੇ ਦੁਆਲੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਕਾਲਜ ਵਿਖੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ ਕਰਵਾਇਆ ਅਗਲੀ ਖ਼ਬਰ ਡੀ.ਸੀ. ਵਲੋਂ ਬਾਜ਼ਾਰਾਂ 'ਚ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ
Ad Position 24