25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਕਾਰਨ ਪੰਜਾਬ ਦੇ ਲੋਕ ਸਹਿਮੇ-ਕਰਨ ਸਿੰਘ

Ad Position 21
No active advertisement
ਅਜੀਤ ਡੈਸਕ 28-12-2025
ਪਾਤੜਾਂ, 27 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ 'ਚ ਅਕਾਲੀ ਦਲ ਪੁਨਰ ਸੁਰਜੀਤ ਲਹਿਰ ਦੇ ਮੁਖ ਸੇਵਾਦਾਰ ਕਰਨ ਸਿੰਘ ਸਾਬਕਾ ਡੀਟੀਓ ਨੇ ਕਿਹਾ ਕਿ ਪੰਜਾਬ 'ਚ ਹਰ ਰੋਜ਼ ਹੋ ਰਹੀ ਕਤਲੋਂ ਗਾਰਤ ਨੂੰ ਦੇਖਦਿਆਂ ਲੋਕਾਂ 'ਚ ਭਾਰੀ ਸਹਿਮ ਹੈ ਅਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਧੜਿਆਂ 'ਚ ਏਕਤਾ ਹੋਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਏਕਤਾ ਹੋਣ ਤੋਂ ਬਿਨਾਂ ਅਕਾਲੀ ਦਲ ਦੇ ਸਤ੍ਹਾ 'ਚ ਆਉਣ ਦੇ ਅਸਾਰ ਬਹੁਤ ਘੱਟ ਹਨ | ਕਰਨ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਵਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਹਲਕੇ 'ਚ ਸੰਗਤਾਂ ਵਲੋਂ ਲਾਏ ਗਏ ਲੰਗਰਾਂ 'ਚ ਹਿੱਸਾ ਪਾ ਕੇ ਸੰਗਤਾਂ ਦੇ ਦਰਸ਼ਨ ਵੀ ਕੀਤੇ ਗਏ ਹਨ | ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਚੋਣਾਂ ਦਾ ਪੰਜਾਬ ਦੀ ਰਾਜਨੀਤੀ 'ਤੇ ਕੋਈ ਪ੍ਰਭਾਵ ਨਹੀਂ ਹੁੰਦਾ ਤੇ ਸਰਕਾਰ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗ਼ਜ਼ ਭਰਨ ਤੋਂ ਰੋਕਣ ਸਮੇਤ ਹੋਰ ਵਾਹ ਲਾ ਕੇ ਆਪਣੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿਵਾ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਗੈਂਗਸਟਰ ਵਾਰ ਰੋਕਣ ਲਈ ਠੋਸ ਰਾਜਨੀਤੀ ਨਹੀਂ ਹੈ ਤੇ ਉਹ ਲੋਕਾਂ ਵਲੋਂ ਆਪਣੀ ਰੱਖਿਆ ਲਈ ਲਏ ਹੋਏ ਅਸਲੇ ਦੇ ਜਿੱਥੇ ਲਾਇਸੰਸ ਰੱਦ ਕਰਕੇ ਅਤੇ ਨਵਿਆਂ ਦੇ ਬਣਾਉਣ ਲਈ ਸਰਕਾਰੀ ਫ਼ੀਸਾਂ ਵਧਾ ਕੇ ਅਤੇ ਇਸ 'ਚ ਰਿਸ਼ਵਤਖੋਰੀ ਕਰਕੇ ਲੋਕਾਂ ਦੇ ਅਸਲੇ ਬਣਾਏ ਜਾਣ ਦੀ ਪ੍ਰਕਿ੍ਆ ਨੂੰ ਖ਼ਤਮ ਕਰਨ ਤੇ ਤੇ ਉਨ੍ਹਾਂ ਨੂੰ ਲੋਕਾਂ ਨੂੰ ਨਿਹੱਥੇ ਕਰ ਰਹੀ ਹੈ ਜਦੋਂ ਕਿ ਗੈਗਸਟਰਾਂ ਕੋਲ ਅਜਿਹੇ ਹਥਿਆਰ ਹਨ ਜਿਨ੍ਹਾਂ ਦਾ ਮੁਕਾਬਲਾ ਪੁਲਿਸ ਦੇ ਹਥਿਆਰ ਵੀ ਨਹੀਂ ਕਰ ਸਕਦੇ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ 'ਚ ਏਕਤਾ ਹੋਣ ਦੇ ਸੰਬੰਧ 'ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਅਕਾਲੀ ਦਲ 'ਚ ਪੂਰਨ ਤੌਰ 'ਤੇ ਏਕਤਾ ਨਹੀਂ ਹੁੰਦੀ ਤਾਂ ਅਕਾਲੀ ਦਲ ਸਤ੍ਹਾ 'ਚ ਨਹੀਂ ਆ ਸਕਦਾ ਜਦੋਂ ਕਿ ਏਕਤਾ ਲਈ ਕੁਝ ਆਗੂਆਂ ਨੂੰ ਤਿਆਗ ਦੀ ਭਾਵਨਾ ਦਿਖਾ ਕੇ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਹਲਕਾ ਸ਼ੁਤਰਾਣਾ 'ਚ ਅਕਾਲੀ ਦਲ ਪੁਨਰ ਸੁਰੀਜਤੀ ਵਲੋਂ ਹਲਕੇ 'ਚ ਦਫ਼ਤਰ ਖੋਲ੍ਹ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਲੋਕ ਬੀਬੀ ਵਨਿੰਦਰ ਕੌਰ ਲੂੰਬਾ ਸਮੇਂ ਹੋਏ ਹਲਕੇ ਦੇ ਵਿਕਾਸ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਸਾਡੇ ਨਾਲ ਜੁੜ ਰਹੇ ਹਨ | ਇਸ ਮੌਕੇ ਗੋਬਿੰਦ ਸਿੰਘ ਵਿਰਦੀ, ਸੁਖਵਿੰਦਰ ਸਿੰਘ ਝੱਬਰ, ਗੁਰਦੀਪ ਸਿੰਘ ਡਰੌਲੀ, ਹਰਭਜਨ ਸਿੰਘ, ਬਲਜਿੰਦਰ ਸਿੰਘ, ਗੁਵਿੰਦਰ ਸਿੰਘ ਭੰਗੂ, ਤੇਜਪਾਲ ਗੋਇਲ, ਹਰਪਾਲ ਸਿੰਘ ਵੜੈਚ, ਸੰਤੋਖ ਸਿੰਘ ਖਿੰਡਾਂ, ਪ੍ਰਮਜੀਤ ਸਿੰਘ ਜਲਾਲਪੁਰ, ਪੱਨੂੰ ਘੱਗਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟੁੱਟੀਆਂ ਸੜਕਾਂ ਦੇ ਟੋਇਆ 'ਚ ਮਿੱਟੀ ਪਾ ਕੇ ਕੀਤੀ ਜਾ ਰਹੀ ਹੈ ਡੰਗ ਟਪਾਈ ਅਗਲੀ ਖ਼ਬਰ ਕਿਸਾਨ ਦਾ ਖੁੰਬਾਂ ਦਾ ਸ਼ੈੱਡ ਸੜ ਕੇ ਸੁਆਹ, ਬਾਗਬਾਨੀ ਵਿਭਾਗ ਵਲੋਂ ਮੌਕੇ ਦਾ ਜਾਇਜ਼ਾ
Ad Position 24