16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨਾ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਪਟਿਆਲਾ, 29 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਵਿਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਦੇ ਖ਼ਿਲਾਫ਼ ਸੰਜੀਵ ਸ਼ਰਮਾ ਕਾਲੂ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੀ ਅਗਵਾਈ ਹੇਠ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਡੀ.ਜੀ.ਪੀ. ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਅੱਜ ਪੰਜਾਬ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਸਰਕਾਰ ਦੀ ਨਾਕਾਮ ਨੀਤੀਆਂ ਕਾਰਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ | ਸੂਬੇ ਵਿਚ ਲਗਾਤਾਰ ਹੋ ਰਹੀਆਂ ਹੱਤਿਆਵਾਂ, ਜਨਤਕ ਥਾਵਾਂ 'ਤੇ ਗੋਲੀਆਂ ਅਤੇ ਨੌਜਵਾਨਾਂ 'ਤੇ ਟਾਰਗੇਟ ਕਰਕੇ ਕੀਤੇ ਜਾ ਰਹੇ ਹਮਲੇ ਇਹ ਸਾਬਤ ਕਰ ਰਹੇ ਹਨ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ | ਬੀਤੇ ਦਿਨੀਂ ਸੰਜੇ ਕਾਲੋਨੀ ਪਟਿਆਲਾ ਵਿਖੇ ਗੋਲੀ ਨਾਲ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਸਾਬਕਾ ਆਈ. ਜੀ. ਅਮਰ ਸਿੰਘ ਚਹਿਲ ਨੂੰ ਇਨਸਾਫ਼ ਨਾ ਮਿਲਣ 'ਤੇ ਆਤਮਹੱਤਿਆ ਵਰਗਾ ਵੱਡਾ ਕਦਮ ਚੁੱਕਣਾ ਪਿਆ, ਕਾਰਪੋਰੇਸ਼ਨ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜਿਸ ਤਰ੍ਹਾਂ ਚੋਰੀ ਕੀਤੀ ਗਈ, ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਵਾਇਰਲ ਆਡੀਓ 'ਤੇ ਕੋਈ ਕਾਰਵਾਈ ਨਾ ਹੋਣਾ ਸਿੱਧੀ ਤਰ੍ਹਾਂ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਹੈ |
ਉਨ੍ਹਾਂ ਨੇ ਅੱਗੇ ਕਿਹਾ ਸਰਕਾਰ ਨੇ ਮੁੱਖ ਸਕੱਤਰ ਬਦਲੇ, ਮੰਤਰੀ ਬਦਲੇ, ਅਫ਼ਸਰ ਬਦਲੇ ਪਰ ਡੀ. ਜੀ. ਪੀ. ਨੂੰ ਬਚਾਇਆ ਜਾ ਰਿਹਾ ਹੈ | ਜਦੋਂ ਸਭ ਕੁਝ ਬਦਲਿਆ ਜਾ ਰਿਹਾ ਹੈ ਤਾਂ ਪੁਲਿਸ ਦੀ ਸਿਰਮੌਰ ਨੇਤ੍ਰਤਵਤਾ 'ਤੇ ਜਵਾਬਦੇਹੀ ਕਿਉਂ ਨਹੀਂ? ਕੀ ਕਾਨੂੰਨ-ਵਿਵਸਥਾ ਦੀ ਨਾਕਾਮੀ ਲਈ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਸੰਜੀਵ ਸ਼ਰਮਾ ਕਾਲੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਇਕ ਅਧਿਕਾਰੀ ਜਾਂ ਵਿਅਕਤੀ ਦੇ ਖ਼ਿਲਾਫ਼ ਨਹੀਂ, ਪਰ ਇਕ ਨਾਕਾਮ ਪ੍ਰਣਾਲੀ ਦੇ ਖ਼ਿਲਾਫ਼ ਖੜ੍ਹੇ ਹਾਂ | ਜੇ ਲੋਕਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਅਜਿਹੀ ਸਰਕਾਰ ਨੂੰ ਕੁਰਸੀ 'ਤੇ ਰਹਿਣ ਦਾ ਕੋਈ ਹੱਕ ਨਹੀਂ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਜੇ ਤੁਰੰਤ ਕਾਨੂੰਨ-ਵਿਵਸਥਾ ਸੁਧਾਰਨ ਲਈ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਯੂਥ ਕਾਂਗਰਸ ਸੂਬੇ ਭਰ ਵਿਚ ਵੱਡਾ ਅੰਦੋਲਨ ਛੇੜੇਗੀ | ਅਖੀਰ ਵਿਚ ਉਨ੍ਹਾਂ ਕਿਹਾ ਸੂਬੇ ਨੂੰ ਸੁਰੱਖਿਆ ਤੇ ਇਮਾਨਦਾਰ ਹਕੂਮਤ ਚਾਹੀਦੀ ਹੈ ਤੇ ਨਾਲ ਹੀ ਜਵਾਬਦੇਹੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ ਮਾਧਵ ਸਿੰਗਲਾ, ਪ੍ਰਧਾਨ ਹਲਕਾ ਸ਼ਹਿਰੀ ਅਭਿਨਵ ਸ਼ਰਮਾ, ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ, ਭੁਵੇਸ਼ ਤਿਵਾੜੀ, ਅਮਰਪ੍ਰੀਤ ਸਿੰਘ, ਹਰਦੀਪ ਸਿੰਘ ਖਹਿਰਾ, ਰਘਵੀਰ ਸਿੰਘ ਰੋਡਾ, ਗੁਰਮੀਤ ਚੌਹਾਨ, ਜਸਵੰਤ ਸਿੰਘ, ਰਵੀ ਮੱਟੂ, ਪ੍ਰਵੀਨ ਰਾਵਤ, ਅਮਰੀਕ ਧਨੋੜਾ, ਗੁਰਵਿੰਦਰ ਸਿੰਘ, ਸੰਦੀਪ ਤਫਜਲਪੁਰਾ, ਰਿਦਮ ਸ਼ਰਮਾ, ਸ਼ਮਸ਼ੇਰ ਹਿਰਦਾਪੁਰ, ਹਰਮਨ ਕੋਹਲੀ, ਨਰਿੰਦਰ ਸਿੰਘ ਲਵਲੀ, ਰਿੰਕੂ, ਸੁਖਚੈਨ ਸਿੰਘ, ਪਿ੍ਤਪਾਲ, ਰੋਹੀ ਰਾਮ, ਗੋਲਡੀ ਹਿਆਣਾ, ਜੋਗਿੰਦਰ ਆਲੋਵਾਲ, ਵਿਵੇਕਦੀਪ, ਰਾਹੁਲ, ਜਸਵਿੰਦਰ ਬਬਲ, ਅਮਨ ਫੌਜੀ, ਰਜਿੰਦਰ ਰਾਣਾ, ਸੁੱਚਾ ਸਿੰਘ, ਹਰਮਨ ਕੋਹਲੀ, ਵਿਵੇਕ ਸ਼ਰਮਾ, ਸੁੱਖਾ, ਕੁਨਾਲ ਰਾਜਪੂਤ, ਸੌਰਵ ਵਾਲੀਆ, ਮੰਨੂੰ ਧਾਲੀਵਾਲ, ਅੰਕੁਸ਼, ਗੌਰਵ ਸੂਦ, ਕਰਨ, ਸਿਮਰਨ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ ਵਲੋਂ ਲਾਮਬੰਦੀ ਸ਼ੁਰੂ, ਜੀ ਰਾਮ ਜੀ ਕਾਨੂੰਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਘਣੀ ਧੁੰਦ 'ਚ ਸੜਕਾਂ 'ਤੇ ਚਿੱਟੀਆਂ ਪੱਟੀਆਂ ਦਾ ਨਾ ਹੋਣਾ ਹਾਦਸਿਆਂ ਨੂੰ ਦੇ ਰਿਹੈ ਸੱਦਾ
Ad Position 24