ਪਟਿਆਲਾ, 29 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਦੀ ਸੇਵਾ ਆਪਣੀ ਟੀਮ ਸਮੇਤ ਨਿਮਰਤਾ ਨਾਲ ਨਿਭਾਈ ਗਈ | ਇਹ ਲੰਗਰ ਸੇਵਾ ਪਿੰਡ ਰਸੂਲਪੁਰ ਜੋੜਾ, ਮਸ਼ਿੰਗਣ, ਦੇਵੀਗੜ੍ਹ, ਪੰਜੋਲਾ, ਬਲਬੇੜਾ ਅਤੇ ਮਜਾਲ ਸਮੇਤ ਵੱਖ-ਵੱਖ ਪਿੰਡਾਂ 'ਚ ਅਤੇ ਮੁੱਖ ਮਾਰਗਾਂ-ਸਰਹਿੰਦ ਰੋਡ, ਰਾਜਪੁਰਾ ਰੋਡ, ਬਲਬੇੜਾ ਰੋਡ ਅਤੇ ਦੇਵੀਗੜ੍ਹ 'ਤੇ ਲਗਾਈ ਗਈ | ਇਸ ਦੌਰਾਨ ਰਾਜਿੰਦਰ ਸਿੰਘ ਵਿਰਕ ਨੇ ਸਨੌਰ ਹਲਕੇ ਦੇ ਲੋਕਾਂ ਨਾਲ ਮਿਲ ਕੇ ਰਾਹਗੀਰਾਂ ਨੂੰ ਲੰਗਰ ਵਰਤਾਇਆ ਅਤੇ ਸੇਵਾ-ਭਾਵ ਨਾਲ ਸੰਗਤ ਦੀ ਸੇਵਾ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀ, ਹੌਸਲਾ ਅਤੇ ਧਰਮ ਦੀ ਰੱਖਿਆ ਦਾ ਪ੍ਰਤੀਕ ਹੈ | ਉਨ੍ਹਾਂ ਆਖਿਆ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ ਕੌਮ ਲਈ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਅਮੋਲਕ ਸਿੱਖਿਆ ਹੈ | ਜੇਕਰ ਅਸੀਂ ਆਪਣੇ ਗੌਰਵਮਈ ਵਿਰਸੇ ਨਾਲ ਜੁੜ ਕੇ ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜਾਣੂ ਕਰਵਾਈਏ ਤਾਂ ਸਮਾਜ ਅਤੇ ਦੇਸ ਦੀ ਤਰੱਕੀ ਨਿਸ਼ਚਿਤ ਹੈ | ਇਸ ਮੌਕੇ ਪ੍ਰਗਟ ਸਿੰਘ, ਕਾਰਜ ਵਿਰਕ, ਤਰਨਦੀਪ ਸਿੰਘ ਸਰਪੰਚ, ਧਰਮਿੰਦਰ ਲਾਂਜੀਆ, ਸੁਖਵਿੰਦਰ ਲਾਂਜਿਆ, ਹਰਪ੍ਰੀਤ ਸੰਧੂ, ਮਾਲਕ ਸਿੰਘ, ਮਾਲਕ ਢਿੱਲੋਂ, ਵਿਪਿਨ, ਹਰਪਾਲ, ਬਲਦੇਵ ਸਿੰਘ, ਜਗਦੀਸ ਸਿੰਘ, ਹਰਿੰਦਰ ਸਿੰਘ, ਗਗਨ ਸੰਧੂ, ਗੁਰਮੇਲ ਵਿਰਕ, ਗੁਰਦਰਸ਼ਨ ਸਿੰਘ, ਜਤਿੰਦਰ ਸਿੰਘ ਤੇ ਹੋਰ ਹਾਜ਼ਰ ਸਨ |