ਪਟਿਆਲਾ, 30 ਦਸੰਬਰ (ਅ.ਸ. ਆਹਲੂਵਾਲੀਆ)-ਬੰਗਲਾਦੇਸ਼ ਵਿਚ ਇਕ ਹਿੰਦੂ ਨੌਜਵਾਨ ਦੀਪੂ ਚੰਦਰਦਾਸ ਦੀ ਭੀੜ ਵਲੋਂ ਕੀਤੀ ਹਤਿਆ ਦੇ ਵਿਰੋਧ ਵਿਚ ਹਿੰਦੂ ਸੁਰੱਖਿਆ ਸੰਮਤੀ ਦੀ ਯੁਵਾ ਸ਼ਾਖਾ ਵਲੋਂ ਬੰਗਲਾਦੇਸ਼ ਦਾ ਝੰਡਾ ਫੂਕਿਆ ਗਿਆ | ਪੁਰਾਣੇ ਬੱਸ ਅੱਡੇ ਕੋਲ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਵਲੋਂ ਮਿ੍ਤਕ ਦੇ ਪਰਿਵਾਰ ਨੂੰ ਹਿੰਦੁਸਤਾਨ ਦੀ ਸਰਕਾਰ ਵਲੋਂ 1 ਕਰੋੜ ਰੁਪਏ ਸਹਾਇਤਾ ਵਜੋਂ ਦੇਣ ਦੀ ਮੰਗ ਵੀ ਕੀਤੀ | ਸੰਮਤੀ ਦੇ ਪ੍ਰਮੁੱਖ ਰਾਜੇਸ਼ ਕੇਹਰ ਮੁਤਾਬਿਕ ਗੁਆਂਢੀ ਮੁਲਕ ਵਿਚ ਹਿੰਦੂਆਂ ਉਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਹਿੰਦੁਸਤਾਨ ਅੰਦਰ ਜਬਰੀ ਅਤੇ ਚੋਰੀ ਛੁਪੇ ਆਏ ਬੰਗਲਾਦੇਸ਼ੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦਾ ਫ਼ੈਸਲਾ ਕੇਂਦਰ ਵਲੋਂ ਲਿਆ ਜਾਣਾ ਚਾਹੀਦਾ ਹੈ | ਇਸ ਮੌਕੇ ਹਿੰਦੂ ਆਗੂ ਰਾਜੇਸ਼ ਕੇਹਰ, ਸ਼ੰਕਰਾਨੰਦ ਗਿਰੀ, ਰਾਜੇਸ਼ ਕੌਸ਼ਿਕ, ਗੱਗੀ ਪੰਡਿਤ, ਜਗਦੀਸ਼ ਰਾਏਕਾ, ਗੁਰਮੁਖ ਸਿੰਘ, ਇੰਦਰ ਵਰਮਾ, ਸਮਿੰਦਰ ਸ਼ਰਮਾ, ਸਾਹਿਲ ਕੁਮਾਰ, ਬਲਜੀਤ ਅਬਲੋਵਾਲ, ਸੰਮੀ ਪੰਡਿਤ, ਮੋਹਿਤ ਕੌਸ਼ਿਕ, ਪ੍ਰੇਮ ਸ਼ਰਮਾ, ਅਸ਼ੋਕ ਖੱਤਰੀ, ਕਾਕੂ ਸਿੰਘ, ਮਨਸਾ ਰਾਮ, ਵਰੁਣ ਕੌਸ਼ਿਕ, ਅਦਿੱਤਿਆ ਕੁਮਾਰ ਗੋਸਮੀ, ਅਦਿੱਤਿਆ ਕੁਮਾਰ, ਵਿਸ਼ੇਸ਼ ਕੁਮਾਰ, ਬੌਬੀ, ਰਜਨੀਸ਼ ਢੀਂਗੀ, ਮਨੀਸ਼ ਮਹਿਤਾ, ਵੀਰੂ ਕੁਮਾਰ, ਰਣਜੀਤ ਭਾਰਦਵਾਜ, ਅਜੀਤ ਕੁਮਾਰ, ਵਿਪਨ ਭੱਲਾ, ਮੈਦਾਨ ਗਿਰੀ, ਗਰੀਸ ਬਾਂਸਲ, ਲਵਿਸ ਅਟਵਾਲ, ਪੁਨੀਤ ਵਿਡਲਾਨ, ਹੈਰੀ ਕੁਮਾਰ, ਲਾਬੂ ਕੁਮਾਰ, ਰਿਗਨ ਅਟਵਾਲ ਤੇ ਨਿਖਿਲ ਵਾਲੀਆ ਆਦਿ ਹਾਜ਼ਰ ਸਨ |