14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਦੇ ਸਿਧਾਂਤਾਂ 'ਤੇ ਪਹਿਰਾ ਦੇ ਕੇ ਸੱਤਾ 'ਚ ਆਵੇਗਾ- ਕਰਨ ਸਿੰਘ

Ad Position 21
No active advertisement
ਅਜੀਤ ਡੈਸਕ 31-12-2025
ਪਾਤੜਾਂ, 30 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਧਾਰਮਿਕ ਰਹੋ-ਰੀਤਾਂ ਅਨੁਸਾਰ ਮੀਰੀ ਅਤੇ ਪੀਰੀ ਦੇ ਗੁਰੂ ਸਾਹਿਬਾਨ ਵਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਵਾਲੇ ਆਗੂਆਂ ਦੀ ਅਗਵਾਈ 'ਚ ਜਿਸ ਤਰ੍ਹਾਂ ਪੁਰਾਣੇ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸਤ੍ਹਾ 'ਚ ਲਿਆਂਦਾ ਗਿਆ ਸੀ ਉਨ੍ਹਾਂ ਸਿਧਾਂਤਾਂ ਤਹਿਤ ਹੀ ਅਕਾਲੀ ਦਲ ਪੁਨਰ ਸੁਰਜੀਤ ਇਸ 'ਤੇ ਪਹਿਰਾ ਦੇ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਪੁਨਰ ਸੁਰਜੀਤ ਲਹਿਰ ਦੇ ਹਲਕਾ ਸ਼ੁਤਰਾਣਾ ਦੇ ਮੁਖ ਸੇਵਾਦਾਰ ਕਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਸਮੇਂ ਉਸ ਅਕਾਲੀ ਦਲ ਖੜ੍ਹਾ ਕੀਤਾ ਗਿਆ ਸੀ ਤਾਂ ਇਸ ਦੇ ਆਗੂਆਂ ਵਲੋਂ ਖ਼ੁਦ ਸਾਰੇ ਪੰਜਾਬ ਦੇ ਹਲਕਿਆਂ 'ਤੇ ਜ਼ਮੀਨੀ ਪੱਧਰ 'ਤੇ ਜਾ ਕੇ ਲੋਕ ਹਿਤਾਂ 'ਚ ਕੰਮ ਕਰ ਰਹੇ ਉਨ੍ਹਾਂ ਲੋਕਾਂ ਨੂੰ ਅਕਾਲੀ ਦਲ 'ਚ ਭਰਤੀ ਕੀਤਾ ਗਿਆ ਸੀ ਜਿਹੜੇ ਬਿਨਾ ਕਿਸੇ ਲਾਲਚ ਤੋਂ ਲੋਕਾਂ ਦੇ ਕੰਮ ਥਾਣੇ ਕਚਹਿਰੀਆਂ 'ਚ ਕਰਦੇ ਸਨ | ਉਨ੍ਹਾਂ ਆਪਣੇ ਪਿਤਾ ਸਵ. ਭਾਗ ਸਿੰਘ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਹੀ ਲੋਕਾਂ ਦੇ ਕੰਮ ਕਰਵਾਉਣ ਬਾਰੇ ਪਤਾ ਲੱਗਣ 'ਤੇ ਖ਼ੁਦ ਆਪ ਪਰਖ ਕੇ ਉਸ ਸਮੇਂ ਦੇ ਅਕਾਲੀ ਦਲ ਦੇ ਆਗੂਆਂ ਨੇ ਅਕਾਲੀ ਦਲ 'ਚ ਲਿਆਂਦਾ ਅਤੇ ਉਨ੍ਹਾਂ ਨੇ ਇਕ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲ਼ੀ 'ਚ ਪਾਈ ਅਤੇ ਇਨ੍ਹਾਂ ਵਾਂਗ ਹੀ ਅਕਾਲੀ ਦਲ ਦੀ ਕਸੌਟੀ 'ਤੇ ਫਰੇ ਉੱਤਰਨ ਵਾਲਿਆਂ ਨੂੰ ਦਿੱਤੀਆਂ ਗਈਆਂ ਟਿਕਟਾਂ 'ਤੇ ਜਿੱਤੇ ਆਗੂਆਂ ਨੇ ਅਕਾਲੀ ਦਲ ਨੂੰ ਸਤ੍ਹਾ 'ਚ ਲਿਆਂਦਾ ਪਰ ਅੱਗੇ ਜਾ ਕੇ ਕੁਝ ਅਜਿਹੇ ਲੋਕ ਅਕਾਲੀ ਦਲ 'ਤੇ ਜਦੋਂ ਕਾਬਜ਼ ਹੋਣ ਲੱਗੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸਿਧਾਂਤਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਜਿਸ ਕਰਕੇ ਅਕਾਲੀ ਦਲ ਵਲੋਂ ਪੰਜਾਬ ਦੇ ਲੋਕਾਂ ਨੇ ਮੂੰਹ ਮੋੜ ਲਿਆ ਅਤੇ ਹੋਰ ਹੋਰ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਦਾ ਮੌਕਾ ਮਿਲ ਜਾਣ ਕਾਰਨ ਅੱਜ ਪੰਜਾਬ ਨੂੰ ਇਸ ਸੰਤਾਪ ਭੋਗਣਾ ਪੈ ਰਿਹਾ ਹੈ | ਇਸ ਲਈ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਉਨ੍ਹਾਂ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਦੇ ਯਤਨ ਜਾਰੀ ਹਨ ਜਿਨ੍ਹਾਂ ਵਰਗੇ ਆਗੂਆਂ ਨੇ ਪਹਿਲਾਂ ਅਕਾਲੀ ਦਲ ਨੂੰ ਖੜ੍ਹਾ ਕੀਤਾ ਸੀ ਉਨ੍ਹਾਂ ਸਾਰੇ ਹੀ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਤਿਆਗ ਦੀ ਭਾਵਨਾ ਦਿਖਾ ਕੇ ਅਕਾਲੀ ਦਲ ਨੂੰ ਸਤ੍ਹਾ 'ਚ ਲਿਆਉਣ ਲਈ ਆਪਣਾ ਯੋਗਦਾਨ ਪਾਉਣ | ਇਸ ਮੌਕੇ ਗੋਬਿੰਦ ਸਿੰਘ ਵਿਰਦੀ, ਨਾਜ਼ਰ ਸਿੰਘ ਕਕਰਾਲਾ, ਮੋਹਣ ਲਾਲ, ਸੁਖਵਿੰਦਰ ਸਿੰਘ ਝੱਬਰ, ਗੁਰਿੰਦਰ ਸਿੰਘ ਭੰਗੂ, ਸੁਖਵਿੰਦਰ ਸਿੰਘ ਬਰਾਸ, ਰਸ਼ਪਾਲ ਸਿੰਘ ਬਰਾਸ, ਮੰਗਤ ਸਿੰਘ ਸ਼ਰਮਾ, ਬਲਿਹਾਰ ਸਿੰਘ ਹਰਿਆਊ, ਹਰਦੀਪ ਸਿੰਘ ਸਾਗਰਾ, ਜੰਗੀਰ ਸਿੰਘ ਖਾਂਗ ਸਮੇਤ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਸ਼ਹਿਰ ਦੇ ਅੰਦਰ ਹੋਣਗੇ 417 ਕਰੋੜ ਦੇ ਨਵੇਂ ਕੰਮ ਅਗਲੀ ਖ਼ਬਰ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦਾ ਫ਼ੈਸਲਾ ਪਿੰਡਾਂ ਦੀ ਰੀੜ੍ਹ ਤੋੜਨ ਦੇ ਬਰਾਬਰ- ਜਸਵਿੰਦਰ ਸਿੰਘ ਕਾਕਾ
Ad Position 24