ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਸਥਾਨਕ ਆਕਸਬਿ੍ਜ ਵਰਲਡ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਨੂੰ ਪਨਜੁਆਏ (ਬਠਿੰਡਾ) ਵਿਖੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਵਾਟਰ ਪਾਰਕ ਵਿਚ ਅੱਤ ਦੀ ਗਰਮੀ ਤੋਂ ਰਾਹਤ ਲੈਂਦਿਆਂ ਆਨੰਦ ਮਾਣਿਆਂ | ਪਿ੍ੰਸੀਪਲ ਸਮੀਨਾ ਖੁਰਾਣਾ ਨੇ ਦੱਸਿਆ ਕਿ ਸਮਰ ਕੈਂਪ ਵਿਚ ਵੱਖਰੀਆਂ ਵੱਖਰੀਆਂ ਥਾਵਾਂ ਦਾ ਬੱਚਿਆਂ ਨੂੰ ਅਨੁਭਵ ਕਰਵਾਉਣ ਦੀ ਮਨਸ਼ਾ ਨਾਲ ਪਨਜੁਆਏ ਲਿਜਾਇਆ ਗਿਆ | ਗਰਮੀ ਤੋਂ ਰਾਹਤ ਦਿਵਾਉਣ ਲਈ ਵਾਟਰ ਪਾਰਕ ਵਿਚ ਲਿਜਾਇਆ ਗਿਆ, ਵਿਦਿਆਰਥੀਆਂ ਨੇ ਇੱਥੇ ਪਾਣੀ ਦੀਆਂ ਛੱਲਾਂ, ਸਲਾਈਡਜ਼ ਆਦਿ ਨਜ਼ਾਰਾ ਮਾਣਿਆ | ਬਾਅਦ ਦੁਪਹਿਰ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਗਿਆ ਉਪਰੰਤ ਐਡਵੈਂਚਰ ਪਾਰਕ ਵਿਚ ਲਿਜਾਇਆ ਗਿਆ, ਜਿੱਥੇ ਬੱਚਿਆਂ ਨੇ ਵੱਖ ਵੱਖ ਖੇਡਾਂ ਦਾ ਆਨੰਦ ਮਾਣਿਆਂ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ, ਵਾਈਸ ਚੇਅਰਮੈਨ ਮਨਦੀਪ ਸਿੰਘ ਮੌਂਗਾ ਅਤੇ ਪੈ੍ਰਜੀਡੈਂਟ ਨਮਨਦੀਪ ਸਿੰਘ ਮੌਂਗਾ ਨੇ ਸਕੂਲ ਵਿਚ ਚੱਲ ਰਹੇ ਕੈਂਪ ਦੀ ਸ਼ਲਾਘਾ ਕਰਦਿਆਂ ਪਿ੍ੰਸੀਪਲ ਸਮੀਨਾ ਖੁਰਾਣਾ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿਖਾਇਆ ਗਿਆ ਹੈ |