ਲੰਬੀ, 31 ਮਈ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਨੂੰ ਲੀਡ ਸਕੂਲ ਆਫ ਇੰਡੀਆ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਉੱਤਰੀ ਭਾਰਤ ਦੇ ਸਕੂਲਾਂ ਦੇ ਕਰਵਾਏ ਗਏ ਸਿੱਖਿਆ ਐਵਾਰਡ ਪ੍ਰੋਗਰਾਮ ਤਹਿਤ ਲੀਡ ਗਰੁੱਪ ਦੇ ਫਾਊਾਡਰ ਸੁਮੀਤ ਮਹਿਤਾ ਅਤੇ ਲੀਡ ਦੇ ਬਿਜਨਿਸ ਹੈੱਡ ਹਰੀ ਹਰਨ ਵਲੋਂ ਸਕੂਲ ਪਿ੍ੰਸੀਪਲ ਪਰਦੀਪ ਕੌਰ ਸੰਧੂ ਅਤੇ ਚੇਅਰਮੈਨ ਪ੍ਰਤਾਪ ਸਿੰਘ ਸੰਧੂ ਨੂੰ ਸਕੂਲ ਦੀ ਪਿਛਲੇ 2 ਸਾਲਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਨੂੰ ਲੀਡ ਸਕੂਲ ਆਫ਼ ਇੰਡੀਆਂ ਵਲੋਂ ਸਟੇਟ ਐਵਾਰਡ ਮਿਲਣ 'ਤੇ ਗੁਰੂ ਨਾਨਕ ਦੇਵ ਐਜ਼ੂਕੇਸਨਲ ਪ੍ਰਬੰਧਕ ਕਮੇਟੀ ਵਲੋਂ ਲੀਡ ਦੇ ਅਕਾਦਮਿਕ ਐਡਵਾਈਜਰ ਅਮੀਤ ਚੌਹਾਨ ਤੇ ਸਕੂਲ ਦੇ ਸਟਾਫ਼ ਨੂੰ ਵਧਾਈਆਂ ਦਿੱਤੀਆਂ | ਇਸ ਤੋਂ ਇਲਾਵਾ ਜੀ.ਐਨ.ਡੀ.ਪੀ. ਸੀਨੀ: ਸੈਕੰਡਰੀ ਸਕੂਲ ਦੇ 6 ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਅਕਾਦਮਿਕ ਕਾਰਜ਼ੁਗਾਰੀ ਨੂੰ ਦੇਖਦਿਆਂ ਲੀਡ ਵਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਰਜਵੰਤ ਕੌਰ, ਗਗਨਪ੍ਰੀਤ ਕੌਰ, ਬਿਮਲਾ ਕੁਮਾਰੀ, ਪਲਵਿੰਦਰ ਕੌਰ ਤੇ ਸਮੂਹ ਸਟਾਫ਼ ਮੈਂਬਰ ਵੀ ਮੌਜੂਦ ਸਨ |