ਜੈਤੋ, 1 ਜੂਨ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰੋੜੀਕਪੂਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 'ਚ ਤਿੰਨ ਨਵੇਂ ਕਮਰਿਆਂ ਦੀ ਉਸਾਰੀ ਲਈ ਸਰਪੰਚ ਜਸਪਾਲ ਸਿੰਘ ਨੰਬਰਦਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਬਰਾੜ ਵਲੋਂ ਨੀਂਹ ਰੱਖੀ ਗਈ | ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਰੋੜੀਕਪੂਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਤਿੰਨ ਨਵੇਂ ਕਮਰੇ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ | ਅੱਜ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮੌਜ਼ੂਦਗੀ 'ਚ ਉਨ੍ਹਾਂ ਦੀ ਨੀਂਹ ਰੱਖੀ ਗਈ ਹੈ | ਇਨ੍ਹਾਂ ਕਮਰਿਆਂ ਨੂੰ ਜਲਦ ਤਿਆਰ ਕਰਵਾਇਆ ਜਾਵੇਗਾ ਤਾਂ ਜੋ ਇਸ ਨੂੰ ਬੱਚਿਆਂ ਦੀ ਸਹੂਲਤ ਲਈ ਵਰਤਿਆ ਜਾ ਸਕੇ | ਇਸ ਮੌਕੇ ਗੁਰਵਿੰਦਰ ਸਿੰਘ ਬਰਾੜ, ਸੇਵਾ ਮੁਕਤ ਮਾਸਟਰ ਗੁਰਮੀਤ ਸਿੰਘ ਬਰਾੜ, ਸੁਰਜੀਤ ਸਿੰਘ ਢਿੱਲੋਂ, ਸਮਾਜ ਸੇਵੀ ਡਾ. ਜਲੰਧਰ ਸਿੰਘ, ਸਕੂਲ ਟੀ.ਐੱਚ.ਸੀ. ਰਣਜੀਤ ਸਿੰਘ ਖੱਚੜਾਂ, ਨੰਬਰਦਾਰ ਸੰਦੀਪ ਸਿੰਘ ਬਰਾੜ, ਮਨਿੰਦਰ ਸਿੰਘ ਬਰਾੜ, ਮਨਪ੍ਰੀਤ ਕੌਰ ਉਪ ਸਕੂਲ ਮੈਨੇਜਮੈਂਟ ਕਮੇਟੀ, ਜਗਜੀਤ ਸਿੰਘ ਜੀਤਾ ਅਰੋੜਾ, ਹੈਪੀ ਸ਼ਰਮਾ ਪੰਚ, ਮਨਪ੍ਰੀਤ ਸਿੰਘ ਢਿੱਲੋਂ ਪੰਚ, ਦੇਸ਼ ਰਾਜ ਪੰਚ, ਬਿੱਟੂ ਸਿੰਘ ਪੰਚ, ਕਰਮਜੀਤ ਕੌਰ ਪੰਚ, ਸੰਤਾ ਸਿੰਘ, ਸੁਖਪ੍ਰੀਤ ਸਿੰਘ, ਸਤਪਾਲ ਸਿੰਘ, ਹਰਦੀਪ ਸਿੰਘ ਸੀਰਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ |