ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ ਮਾਈਸਰ ਖਾਨਾ ਪ੍ਰਾਚੀਨ ਦੁਰਗਾ ਮੰਦਰ ਦੇ ਦਰਸ਼ਨਾਂ ਲਈ ਰੇਲਵੇ ਸਟੇਸ਼ਨ ਦੇ ਨੇੜੇ ਦੀ ਬੱਸ ਯਾਤਰਾ ਰਵਾਨਾ ਹੋਈ | ਬੱਸ ਰਵਾਨਾ ਹੋਣ ਤੋਂ ਪਹਿਲਾਂ ਪੂਜਨ ਹੋਇਆ | ਪੂਜਨ 'ਚ ਚੇਅਰਮੈਨ ਹਰੀਪਾਲ ਬਾਂਸਲ, ਪ੍ਰਧਾਨ ਰਾਜ ਸਿਡਾਨਾ ਬਤੌਰ ਮੁੱਖ ਮਹਿਮਾਨ ਮਾਨ ਵਜੋਂ ਸ਼ਾਮਿਲ ਹੋਏ | ਜਦਕਿ ਪੂਜਨ ਪਾਰਸ ਸ਼ਰਮਾ ਵਲੋਂ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜ ਕੁਮਾਰ ਸਿਡਾਨਾ, ਚੇਅਰਮੈਨ ਹਰੀਪਾਲ ਬਾਂਸਲ ਤੇ ਸੀਨੀਅਰ ਕੈਪਟਨ ਹੀਰਾ ਲਾਲ ਸ਼ਰਮਾ ਨੇ ਦੱਸਿਆ ਕਿ ਹਰ ਮਹੀਨੇ ਦੀ ਛੱਟ ਨੂੰ ਰੇਲਵੇ ਸਟੇਸ਼ਨ ਦੇ ਨੇੜੇ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਇਹ ਬੱਸ ਯਾਤਰਾ ਸ਼ਾਮ ਨੂੰ ਪੰਜ ਵਜੇ ਜਾਇਆ ਕਰੇਗੀ | ਇਸ ਮੌਕੇ ਨੀਰਜ ਲੂਣਾ, ਧੀਰਜ ਦਾਬੜਾ, ਕੁਲਵੰਤ ਸ਼ਰਮਾ, ਕਾਲਾ ਸਿੰਘ, ਨਵਜੋਤ, ਪ੍ਰਦੀਪ ਸ਼ਰਮਾ, ਬਾਲ ਕਿ੍ਸ਼ਨ, ਬਿੱਟੂ ਸ਼ਰਮਾ, ਸੰਨੀ ਖੇੜਾ, ਸੋਢੀ, ਰਾਜਨ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |