ਚਿੱਟਾ ਪੀ ਰਹੀ ਔਰਤ ਪੁਲਿਸ ਵਲੋਂ ਗਿ੍ਫ਼ਤਾਰ
ਅਜੀਤ ਡੈਸਕ
04-06-2025
ਔਰਤਾਂ ਦਾ ਇਸ ਦਿਸ਼ਾ 'ਚ ਤੁਰਨਾ ਚਿੰਤਾਜਨਕ : ਸਮਾਜ ਸੇਵੀ
ਇੱਥੋਂ ਦੀ ਸਮਾਜ ਸੇਵੀ ਜਥੇਬੰਦੀ ਪੀ.ਬੀ.ਜੀ ਵੈਲਫ਼ੇਅਰ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ, 'ਸੀਰ' ਸੰਸਥਾ ਇਕਾਈ ਕੋਟਕਪੂਰਾ ਦੇ ਪ੍ਰਧਾਨ ਅਮਨਦੀਪ ਘੋਲੀਆ ਨੇ ਨਸ਼ਿਆਂ ਦੇ ਵਧ ਰਹੇ ਰੁਝਾਨ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਔਰਤਾਂ ਦਾ ਇਸ ਦਿਸ਼ਾ 'ਚ ਤੁਰਨਾ ਬੇਹੱਦ ਚਿੰਤਾਜਨਕ ਹੈ | ਸਮਾਜ ਅਤੇ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਨੂੰ ਕਦੇ ਵੀ ਇਸ ਦਿਸ਼ਾ ਵੱਲ ਨਹੀਂ ਆਉਣਾ ਚਾਹੀਦਾ |