ਕੋਟਕਪੂਰਾ, 3 ਜੂਨ (ਮੋਹਰ ਸਿੰਘ ਗਿੱਲ)-ਵਿਸ਼ਵ ਸਾਈਕਲ ਦਿਵਸ 'ਤੇ ਪਿਛਲੇ ਪੰਜ-ਛੇ ਸਾਲ ਤੋਂ ਸਾਈਕਲਿੰਗ ਦੇ ਖੇਤਰ ਵਿਚ ਕਾਰਜ਼ਸ਼ੀਲ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਮੈਂਬਰ ਗੁਰਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਕਮੋਂ, ਜਰਨੈਲ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ ਕੋਟਕਪੂਰਾ ਤੋਂ ਮੁਦਕੀ ਅਤੇ ਮੁਦਕੀ ਤੋਂ ਵਾਪਸ ਫ਼ਰੀਦਕੋਟ ਸ਼ਹਿਰ ਵਿਚੋਂ ਹੰੁਦੇ ਹੋਏ ਕੋਟਕਪੂਰਾ ਸ਼ਹਿਰ ਤੱਕ 64 ਕਿਲੋਮੀਟਰ ਦਾ ਸਾਈਕਲ ਸਫ਼ਰ ਤਹਿ ਕੀਤਾ ਗਿਆ¢ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਕਸਰਤ ਰਾਹੀਂ ਥੋੜਾ-ਬਹੁਤ ਵੀ ਆਪਣੇ ਸਰੀਰ ਦੀ ਸੰਭਾਲ ਕਰਨੀ ਆਰੰਭ ਕਰ ਦੇਈਏ ਤਾਂ ਅਸੀਂ ਇਕ ਨਿਰੋਈ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਾਂ | ਟੀਮ ਦੇ ਮੈਂਬਰਾਂ ਵਲੋਂ ਆਪਣੇ ਕਾਰੋਬਾਰਾਂ ਦੇ ਨਾਲ-ਨਾਲ ਰੋਜ਼ਾਨਾ ਲਗਭਗ 60 ਕੁ ਕਿਲੋਮੀਟਰ ਵੀ ਸਫ਼ਰ ਤਹਿ ਕੀਤਾ ਜਾਂਦਾ ਹੈ¢ ਇਸ ਮÏਕੇ ਗੁਰਪ੍ਰੀਤ ਸਿੰਘ ਕਮੋਂ ਨੇ ਵਧ ਰਹੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਖ਼ਾਸ ਕਰਕੇ ਨÏਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਸਾਈਕਲ ਚਲਾਉਣ ਦੀ ਆਦਤ ਨੂੰ ਜ਼ਰੂਰ ਸ਼ਾਮਿਲ ਕਰਨ¢