27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਟਵਾਰੀ ਖੇਤਾ ਸਿੰਘ ਬਰਾੜ ਦੀ ਪਤਨੀ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 30-08-2025
ਮਲੋਟ, 29 ਅਗਸਤ (ਅਜਮੇਰ ਸਿੰਘ ਬਰਾੜ)-ਖੇਤਾ ਸਿੰਘ ਬਰਾੜ (ਲੁਹਾਰਾ) ਪ੍ਰਧਾਨ ਰਿਟਾਇਰਡ ਪਟਵਾਰ ਤੇ ਕਾਨੂੰਨਗੋ ਐਸੋਸੀਏਸ਼ਨ ਤਹਿਸੀਲ ਮਲੋਟ ਦੀ ਧਰਮਪਤਨੀ ਗੁਰਜੀਤ ਕੌਰ ਦਾ ਦਿਹਾਂਤ ਹੋ ਗਿਆ | ਲਖਵਿੰਦਰ ਸਿੰਘ ਤੇ ਗੋਰਾ ਭੁੱਚੋ ਵਾਲਾ ਦੀ ਭੈਣ ਤੇ ਨਵਰੂਪਕੀਰਤ ਸਿੰਘ ਦੇ ਮਾਤਾ ਦੇ ਸਦੀਵੀ ਵਿਛੇੜੇ 'ਤੇ ਦੁੱਖ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਬਸੰਤ ਸਿੰਘ ਕੰਗ, ਸਬ ਰਜਿਸਟਰਾਰ ਰੁਪਿੰਦਰ ਸਿੰਘ ਬਾਠ, ਗੁਰਜੰਟ ਸਿੰਘ ਨਾਇਬ ਤਹਿਸੀਲਦਾਰ, ਕਾਨੂੰਨਗੋ ਮੋਹਰ ਸਿੰਘ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ, ਪ੍ਰਧਾਨ ਨਿੱਪੀ ਔਲਖ, ਜੱਸਾ ਕੰਗ, ਵਿਜੀਲੈਂਸ ਇੰਸਪੈਕਟਰ ਨਿਰਵੈਰ ਸਿੰਘ ਬਾਠ, ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਲੁਹਾਰਾ, ਸ਼ਮਸ਼ੇਰ ਸਿੰਘ ਪਟਵਾਰੀ, ਸੁਖਦੇਵ ਸਿੰਘ ਪਟਵਾਰੀ ਮਲੋਟ, ਗੁਰਵਿੰਦਰ ਸਿੰਘ ਪਟਵਾਰੀ, ਓਮ ਪ੍ਰਕਾਸ਼ ਸਾਬਕਾ ਸੂਬਾ ਪ੍ਰਧਾਨ ਪਟਵਾਰ ਯੂਨੀਅਨ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਪ੍ਰਧਾਨ ਖੇਤਾ ਸਿੰਘ ਬਰਾੜ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਗੁਰਜੀਤ ਕੌਰ ਨਮਿਤ ਪਾਠ ਦਾ ਭੋਗ 31 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁੱਡਾ ਕਾਲੋਨੀ ਮਲੋਟ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਰਾਜਪਾਲ ਦੇ ਨਾਂਅ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24