26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਿਮਿਟ ਕਾਲਜ ਵਿਖੇ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 30-08-2025
ਮਲੋਟ, 29 ਅਗਸਤ (ਅਜਮੇਰ ਸਿੰਘ ਬਰਾੜ, ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਲੋਟ ਵਿਖੇ ਬੀ. ਟੈੱਕ ਇਲੈਕਟਰਾਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਟੈਕਨਰਜ਼ ਕਲੱਬ ਦੇ ਅਧੀਨ ਅਲੂਮਨੀ ਇੰਜੀ. ਧਨੈਜਯ ਰਾਏ ਵਲੋਂ ਵੀ. ਐੱਲ. ਐੱਸ. ਆਈ. ਡਿਜ਼ਾਈਨ (ਡਿਜ਼ਾਈਨ ਫੋਰ ਟੈਸਟੀਬਿਲਟੀ) ਤੇ ਇਸ ਵਿਸ਼ੇ 'ਚ ਨੌਕਰੀ ਸੰਬੰਧੀ ਐਕਸਪਰਟ ਲੈਕਚਰ ਕਰਵਾਇਆ | ਇਸ ਵਿਚ ਈ. ਸੀ. ਈ. ਵਿਭਾਗ ਦੇ ਤੀਜੇ, ਪੰਜਵੇਂ ਤੇ ਸੱਤਵੇਂ ਸਮੈਸਟਰ ਦੇ ਵਿਦਿਆਰਥੀਆਂ ਅਤੇ ਸਮੂਹ ਫ਼ੈਕਲਟੀ, ਸਟਾਫ਼ ਨੇ ਭਾਗ ਲਿਆ | ਇਹ ਐਕਸਪਰਟ ਲੈਕਚਰ ਈ. ਸੀ. ਈ. (ਬੀ. ਟੈੱਕ.) ਵਿਭਾਗ ਦੇ ਸਾਲ 2017 ਪਾਸ ਹੋਏ ਵਿਦਿਆਰਥੀ ਇੰਜੀ. ਧਨੈਜਯ ਰਾਏ ਵਲੋਂ ਲਗਾਇਆ ਗਿਆ, ਜੋ ਕਿ ਇਸ ਸਮੇਂ ਕੁਆਲਕਾਮ ਪ੍ਰਾਈਵੇਟ ਲਿਮਟਿਡ ਬੰਗਲੌਰ ਵਿਖੇ ਡੀ. ਐੱਫ਼. ਟੀ. ਇੰਜੀਨੀਅਰ ਨਿਯੁਕਤ ਹਨ | ਇਸ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅੱਜ ਦੀ ਲੋੜ ਅਨੁਸਾਰ ਇਲੈਟਰੋਨਿਕਸ ਦੇ ਵਿਸ਼ੇ ਵੀ. ਐੱਲ. ਐੱਸ. ਆਈ. ਐੱਸ. ਆਈ. ਡਿਜ਼ਾਇਨ ਤੇ ਡੀ. ਐੱਫ਼. ਟੀ. ਵਿਸ਼ੇ ਸੰਬੰਧੀ ਇੰਡਸਟਰੀ 'ਚ ਨੌਕਰੀ ਲੈਣ ਬਾਰੇ ਆਪਣੇ-ਆਪ ਨੂੰ ਕਿਵੇਂ ਯੋਗ ਬਣਾਇਆ ਜਾਵੇ, ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਕੋਆਰਡੀਨੇਟਰ ਈ. ਸੀ. ਈ. ਵਿਭਾਗ ਡਾ. ਦੀਪਿਕਾ ਜੈਨ, ਟੈਕਨਰਜ਼ ਕਲੱਬ ਕੋਆਰਡੀਨੇਟਰ ਇੰਜੀ. ਸੁਰਿੰਦਰ ਕੁਮਾਰ, ਸਮੂਹ ਈ. ਸੀ. ਈ. ਫੈਕਲਟੀ ਤੇ ਸਟਾਫ਼ ਹਾਜ਼ਰ ਸਨ | ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਇਲੈਕਟਰਾਨਿਕਸ ਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ ਸਿੱਖਵਾਲਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਮਿਮਿਟ ਕਾਲਜ ਦੇ ਸੀ. ਐੱਸ. ਸੀ. ਵਿਭਾਗ ਵਲੋਂ ਰਿਐਕਟ ਜੇ. ਐੱਸ. 'ਤੇ ਵਰਕਸ਼ਾਪ ਕਰਵਾਈ
Ad Position 24