06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ: ਸ਼ੇਰ ਸਿੰਘ ਘੁਬਾਇਆ

Ad Position 21
No active advertisement
ਅਜੀਤ ਡੈਸਕ 02-09-2025
ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ | ਉਸ ਦੇ ਲੋਕ ਸਭਾ ਹਲਕੇ 'ਚ ਹਰੀਕੇ ਤੋਂ ਲੈ ਕੇ ਗੰਗਾਨਗਰ ਤੱਕ 200 ਕਿਲੋਮੀਟਰ ਬਾਰਡਰ ਏਰੀਆ ਪੈਂਦਾ ਹੈ, ਉਹ 15 ਦਿਨਾਂ ਤੋਂ ਇਸ ਖੇਤਰ 'ਚ ਲੋਕਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਮਦਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਹੜ੍ਹਾਂ 'ਚ ਘਰੇ ਲੋਕਾਂ ਦੀ ਸਾਰ ਲਵੇ, ਪਰ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਦੇਣ ਦਾ ਡਰਾਮਾ ਕਰਨ ਤੋਂ ਬਿਨਾਂ ਕੁਝ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਫ਼ਸਲਾਂ ਡੁੱਬ ਗਈਆਂ ਹਨ ਅਤੇ ਘਰ ਢਹਿ ਗਏ ਹਨ | ਬਿਮਾਰੀਆਂ ਫ਼ੈਲਣ ਦਾ ਖਦਸ਼ਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਫ਼ਾਜ਼ਿਲਕਾ ਇਲਾਕੇ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਿਹਾ ਹੈ ਅਤੇ ਸਾਰੇ ਲੋਕ ਸਭਾ ਹਲਕੇ 'ਚ ਲੋਕਾਂ ਨੂੰ ਮਿਲ ਕੇ ਵੱਖ-ਵੱਖ ਟੀਮਾਂ ਬਣਾ ਕੇ ਮਦਦ ਕਰ ਰਿਹਾ ਹਾਂ | ਉਨ੍ਹਾਂ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਐਮ.ਪੀ. ਫੰਡ 'ਚੋਂ ਅਸੀਂ ਫ਼ੰਡ ਨਹੀਂ ਦੇ ਸਕਦੇ ਸੀ, ਪਰ ਹੁਣ 25 ਲੱਖ ਰੁਪਏ ਐਮ.ਪੀ. ਆਪਣੇ ਖੇਤਰ 'ਚ ਖਰਚ ਕਰ ਸਕਦਾ ਹੈ | ਜਿੱਥੇ ਲੋੜ ਹੈ, ਪੈਸਾ ਦਿੱਤਾ ਜਾ ਰਿਹਾ ਹੈ ਅਤੇ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਟੈਂਡਿੰਗ ਕਮੇਟੀ ਵਾਟਰ ਰਿਸੋਰਸ ਦਾ ਮੈਂਬਰ ਹੋਣ ਦੇ ਕਾਰਨ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਨੰਗਲ ਡੈਮ ਵਾਂਗ ਕੋਈ ਰਾਵੀ ਬਿਆਸ ਅਤੇ ਪਹਾੜੀਆਂ ਦਾ ਪਾਣੀ ਸੰਭਾਲਣ ਲਈ ਵੱਡਾ ਡੈਮ ਬਣੇ, ਤਾਂ ਜੋ ਪੰਜਾਬ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋਵੇ ਸਗੋਂ ਇਹ ਪਾਣੀ ਰਿਜ਼ਰਵ ਕਰਕੇ ਰੱਖਿਆ ਜਾ ਸਕੇ ਅਤੇ ਲੋੜ ਪੈਣ 'ਤੇ ਵਰਤਿਆ ਜਾ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਹੜ੍ਹਾਂ ਪੀੜਤਾਂ ਦੀ ਡੱਟ ਕੇ ਮਦਦ ਕਰਨ ਅਤੇ ਪਿੰਡਾਂ ਵਿਚੋਂ ਰਾਸ਼ਨ ਅਤੇ ਚਾਰੇ ਦੀਆਂ ਟਰਾਲੀਆਂ ਪ੍ਰਭਾਵਿਤ ਇਲਾਕਿਆਂ ਵਿਚ ਭੇਜੀਆਂ ਜਾ ਰਹੀਆਂ ਹਨ | ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨਵਾਂ ਸ਼ਹਿਰ, ਜਗਪਾਲ ਸਿੰਘ ਅਬੁਲਖੁਰਾਣਾ, ਹਰਚਰਨ ਸਿੰਘ ਬਰਾੜ ਸੋਥਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਸਿਮਰਜੀਤ ਸਿੰਘ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼ਰਨਜੀਤ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ, ਗੁਰਪ੍ਰੀਤ ਸਿੰਘ ਬਿੱਟੂ ਰੁਮਾਣਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਦੇ ਕਹਿਰ ਦੇ ਚੱਲਦਿਆਂ 2 ਮੰਜ਼ਿਲਾਂ ਮਕਾਨ ਹੋਇਆ ਢਹਿ-ਢੇਰੀ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸਮਾਪਤ
Ad Position 24
No active advertisement