06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਿਮਿਟ ਕਾਲਜ ਵਿਖੇ ਬੀ.ਬੀ.ਏ., ਬੀ.ਸੀ.ਏ., ਬੀ.ਕਾਮ. ਵਿਭਾਗ ਦੀ ਫ਼ਰੈਸ਼ਰ ਪਾਰਟੀ ਹੋਈ

Ad Position 21
No active advertisement
ਅਜੀਤ ਡੈਸਕ 02-09-2025
ਮਲੋਟ, 1 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਮਾਲਵਾ ਖੇਤਰ ਦੀ ਤਕਨੀਕੀ ਸਿੱਖਿਆ ਸੰਸਥਾ ਮਿਮਿਟ ਮਲੋਟ ਵਿਖੇ ਨਵੇਂ ਦਾਖ਼ਲ ਹੋਏ ਬੀ.ਬੀ.ਏ., ਬੀ.ਸੀ.ਏ., ਬੀ.ਕਾਮ ਦੇ ਵਿਦਿਆਰਥੀਆ ਨੂੰ ਜੀ ਆਇਆਂ ਕਹਿਣ ਲਈ ਫ਼ਰੈਸ਼ਰ ਪਾਰਟੀ ਕਰਵਾਈ ਗਈ | ਬੀ.ਬੀ.ਏ., ਬੀ.ਸੀ.ਏ., ਬੀ.ਕਾਮ. ਦੇ ਦੂਜੇ ਸਾਲ ਦੇ ਵਿਦਿਆਰਥੀਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਰਿਹਾ | ਇਸ ਪੋ੍ਰਗਰਾਮ 'ਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪੋ੍ਰਗਰਾਮ ਦਾ ਆਗਾਜ਼ ਡਾ. ਜਸਕਰਨ ਸਿੰਘ ਭੁੱਲਰ, ਡਾ. ਮੁਨੀਸ਼ ਬਾਂਸਲ, ਡਾ. ਸੋਨੀਆ ਸ਼ਰਮਾ, ਡਾ. ਹਰਮਿੰਦਰ ਸਿੰਘ ਬਿੰਦਰਾ, ਡਾ. ਨਵਜੋਤ ਸਿੰਘ, ਡਾ. ਰਾਜੇਸ਼ ਚੌਧਰੀ, ਡਾ: ਮੋਹਿਤ ਕੁਮਾਰ, ਡਾ. ਰਾਜੀਵ ਜੈਨ ਤੇ ਇੰਜੀ. ਵਿਕਾਸ ਗੋਇਲ ਵਲੋਂ ਸ਼ਮ੍ਹਾ ਰੋਸ਼ਨ ਨਾਲ ਹੋਇਆ | ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ, ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਤੇ ਖੇਡਾਂ ਵਿਚ ਭਾਗ ਲੈ ਕੇ ਆਪਣੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪੇ੍ਰਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਖੇਡ ਦਿਵਸ ਤੇ ਮੇਜਰ ਧਿਆਨ ਚੰਦ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਉਪਰੰਤ ਵਿਦਿਆਰਥੀਆਂ ਨੇ ਸੱਭਿਆਰਚਾਰਕ ਵੰਨਗੀਆਂ ਗੀਤਾਂ ਦਾ ਗੁਲਦਸਤਾ, ਸਕਿੱਟ, ਡਾਂਡੀਆ, ਲੜਕੀਆਂ ਦਾ ਗਰੁੱਪ ਡਾਂਸ ਅਤੇ ਭੰਗੜਾ ਪੇਸ਼ ਕਰਕੇ ਵਾਹ-ਵਾਹ ਖੱਟੀ | ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੇ ਸਟੇਜ ਉੱਪਰ ਫ਼ੈਸ਼ਨ ਸ਼ੋਅ ਦੌਰਾਨ ਰੈਂਪ ਵਾਕ ਦੇ ਮੁਕਾਬਲਿਆ 'ਚ ਵਧ-ਚੜ੍ਹ ਕੇ ਹਿੱਸਾ ਲਿਆ | ਜੱਜਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਪਰਖਦਿਆਂ ਬੀ.ਕਾਮ. ਦੀ ਸੁਖਮਨਪ੍ਰੀਤ ਕੌਰ ਨੂੰ ਮਿਸਟਰ ਫ਼ਰੈਸ਼ਰ ਚੁਣਿਆ ਅਤੇ ਬੀ.ਕਾਮ. ਦੇ ਰਾਘਵ ਨੂੰ ਮਿਸਟਰ ਫ਼ਰੈਸ਼ਰ ਦਾ ਖ਼ਿਤਾਬ ਦਿੱਤਾ ਗਿਆ | ਇਸੇ ਤਰ੍ਹਾਂ ਮੁਸਕਾਨ ਨੂੰ ਮਿਸ ਚਾਰਮਿੰਗ ਤੇ ਗੁਰਪ੍ਰੀਤ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ | ਇਸ ਤੋਂ ਇਲਾਵਾ ਚੈਰੀ ਸੇਖੋਂ ਨੂੰ ਸ਼ੋਅ ਸਟੌਪਰ ਦਾ ਐਵਾਰਡ ਦਿੱਤਾ ਗਿਆ | ਡਾ. ਜਸਕਰਨ ਸਿੰਘ ਭੁੱਲਰ, ਵੱਖ-ਵੱਖ ਡੀਨ ਤੇ ਵਿਭਾਗਾਂ ਦੇ ਮੁਖੀਆਂ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਜੱਜਾਂ ਦੀ ਭੂਮਿਕਾ ਡਾ. ਨਵਜੋਤ ਸਿੰਘ ਤੇ ਮੈਡਮ ਨਮਨ ਨੇ ਨਿਭਾਈ | ਇਸ ਪੋ੍ਰਗਰਾਮ ਨੂੰ ਸਫ਼ਲਤਾਪੂਰਵਕ ਨੂੰ ਨੇਪਰੇ ਚਾੜ੍ਹਨ ਲਈ ਡਾਇਰੈਕਟਰ ਵਲੋੋਂ ਪੋ੍ਰਗਰਾਮ ਦੇ ਕੋੋਆਰਡੀਨੇਟਰ ਡਾ. ਮਨੀਸ਼ ਬਾਂਸਲ, ਡਾ. ਸੁਖਵੀਰ ਕੌਰ, ਡਾ. ਨਵਦੀਪ ਲਤਾ, ਸਮੂਹ ਫ਼ੈਕਲਟੀ ਅਤੇ ਸਟਾਫ਼ ਤੇ ਬੀ.ਬੀ.ਏ., ਬੀ.ਸੀ.ਏ., ਬੀ.ਕਾਮ. ਦੂਜੇ ਸਾਲ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜੁਬੀਨ ਕੌਰ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਸ.ਐੱਸ. ਵਲੰਟੀਅਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ
Ad Position 24
No active advertisement