ਗਿੱਦੜਬਾਹਾ, 1 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਐੱਮ.ਐੱਮ.ਡੀ. ਡੀ.ਏ.ਵੀ ਕਾਲਜ ਗਿੱਦੜਵਾਹਾ ਦੇ ਦੋ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਭਾਰਤ ਸਰਕਾਰ ਵਲੋਂ ਹੋਏ ਚਾਰ ਰੋਜ਼ਾ ਕੈਂਪ ਨੌਜਵਾਨਾਂ ਦੇ ਰੁਜ਼ਗਾਰ, ਹੁਨਰ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ 'ਚ ਭਾਗ ਲਿਆ | ਕੈਂਪ 'ਚ ਭਾਗ ਲੈ ਕੇ ਆਏ ਵਲੰਟੀਅਰਜ਼ ਰਮਿੰਦਰਜੀਤ ਸਿੰਘ ਤੇ ਲਵਦੀਪ ਸਿੰਘ ਦਾ ਅੱਜ ਕਾਲਜ ਪੁੱਜਣ 'ਤੇ ਪਿ੍ੰ. ਰਾਜੇਸ਼ ਮਹਾਜਨ, ਅੰਜਲੀ ਤੇ ਜਸਵਿੰਦਰ ਬਾਘਲਾ ਐੱਨ.ਐੱਸ.ਐੱਸ. ਯੂਨਿਟ ਇੰਚਾਰਜ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਇਸ ਟ੍ਰੇਨਿੰਗ ਕੈਂਪ ਲਈ ਕੇਵਲ ਦੋ ਹੀ ਵਲੰਟੀਅਰਾਂ ਦੀ ਚੋਣ ਕੀਤੀ ਗਈ ਸੀ | ਵਲੰਟੀਅਰਾਂ ਦੀ ਇਸ ਪ੍ਰਾਪਤੀ 'ਤੇ ਕਾਲਜ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਰਘੁਬੀਰ ਸਿੰਘ ਪ੍ਰਧਾਨ ਸਮੇਤ ਕਾਲਜ ਸਟਾਫ਼ ਨੇ ਦੋਵਾਂ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾ ਦਿੱਤੀਆਂ |