08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਸਰਕਾਰ ਵਲੋਂ ਨਵੇਂ ਕੋਚਾਂ ਦੀ ਨਿਯੁਕਤੀ ਨਾਲ ਖ਼ੇਡਾਂ ਨੂੰ ਮਿਲੇਗਾ ਹੁਲਾਰਾ : ਪ੍ਰੋ. ਬਾਜਵਾ

Ad Position 21
No active advertisement
ਅਜੀਤ ਡੈਸਕ 02-09-2025
ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖ਼ੇਡਾਂ ਨਾਲ ਜੋੜਨ ਅਤੇ ਅਥਲੈਟਿਕਸ ਨੂੰ ਉਤਸ਼ਾਹਿਤ ਕਰਨ ਲਈ ਫ਼ਰੀਦਕੋਟ ਵਿਚ ਦੋ ਨਵੇਂ ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ | ਇਹ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੁਫ਼ਤ ਹਨ, ਤਾਂ ਜੋ ਹਰ ਨੌਜਵਾਨ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲ ਸਕੇ | ਇਨ੍ਹਾਂ ਸੈਂਟਰਾਂ 'ਚ ਨਵੇਂ ਕੋਚਾਂ ਦੀ ਨਿਯੁਕਤੀ ਕੀਤੀ ਗਈ ਹੈ | ਸ਼ਹਿਰ ਦੇ ਸੈਂਟਰ ਦੀ ਕਮਾਨ ਪੂਜਾ ਕੁਮਾਰੀ ਨੂੰ ਸੌਂਪੀ ਗਈ ਹੈ, ਜਦੋਂ ਕਿ ਪਿੰਡ ਟਹਿਣਾ ਵਿਚ ਸਥਾਪਿਤ ਕੀਤੇ ਗਏ ਸੈਂਟਰ ਦੀ ਜ਼ਿੰਮੇਵਾਰੀ ਹਰਪ੍ਰੀਤ ਕੌਰ ਨੂੰ ਦਿੱਤੀ ਗਈ ਹੈ | ਦੋਵੇਂ ਕੋਚ ਨੌਜਵਾਨ ਖਿਡਾਰੀਆਂ ਨੂੰ ਅਥਲੈਟਿਕਸ ਦੀਆਂ ਬਾਰੀਕੀਆਂ ਸਿਖਾਉਣਗੇ | ਅਥਲੈਟਿਕਸ ਐਸੋਸੀਏਸ਼ਨ ਦੇ ਮੁਖੀ ਐੱਸ.ਐੱਸ. ਬਾਜਵਾ ਅਤੇ ਹੋਰ ਮੈਂਬਰਾਂ ਨੇ ਸੈਂਟਰਾਂ ਦਾ ਦੌਰਾ ਕਰਦਿਆਂ ਨਵੇਂ ਕੋਚਾਂ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਸ ਨਾਲ ਪੰਜਾਬ ਵਿਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਮਦਦ ਮਿਲੇਗੀ | ਇਸ ਮੌਕੇ ਹਰਜਿੰਦਰ ਸਿੰਘ ਸੰਧੂ, ਪ੍ਰੋ. ਜਤਿੰਦਰ ਸਿੰਘ ਖ਼ਾਲਸਾ, ਡੀ.ਪੀ. ਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੇਂਦਰ ਸਰਕਾਰ ਰਾਹਤ ਪੈਕੇਜ ਦੇਵੇ- ਵਿਧਾਇਕ ਅਮਰਪਾਲ ਸਿੰਘ, ਰਮਨ ਸਿੰਘ ਵਰਸਾਲਚੱਕ... ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਏ.ਟੀ.ਸੀ.-61 ਕੈਂਪ 'ਚ ਮਾਰੀਆਂ ਮੱਲਾਂ
Ad Position 24