ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ 'ਚ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਮਿਤ ਛਾਬੜਾ 14 ਐਨ.ਸੀ.ਸੀ ਕੈਡਿਟਸ ਪਰਿੰਦਰ ਸਿੰਘ, ਰਮਨਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਗੁਰਅਜੇਦੀਪ ਸਿੰਘ, ਹਰਪ੍ਰੀਤ ਸਿੰਘ, ਵੰਸ਼ਵੀਰ ਸਿੰਘ, ਗੁਰਸ਼ਾਨ ਸਿੰਘ, ਇੰਦਰਦੀਪ ਸਿੰਘ ਸਿੱਧੂ, ਗੌਰਵ, ਗੁਰਕਮਲ ਸਿੰਘ, ਸਿਮਰਨਜੌਤ ਸਿੰਘ, ਬਬਲਪ੍ਰੀਤ ਸਿੰਘ, ਪਾਰਸ ਅਤੇ ਪਿ੍ਥਵੀ ਏ.ਟੀ.ਸੀ.-61 ਮਲੋਟ ਦੇ ਟ੍ਰੇਨਿੰਗ ਕੈਂਪ ਵਿਚ ਲੈ ਕੇ ਗਏ | ਕੈਂਪ ਵਿਚ ਕੈਡਿਟਸ ਨੇ ਰਾਈਫਲ ਟ੍ਰੇਨਿੰਗ, ਡਰਿੰਲ ਪਰੇਡ, ਮੈਪ ਰੀਡਿੰਗ ਅਤੇ ਫੌਜ ਦੀ ਬਣਤਰ ਬਾਰੇ ਜਾਣਕਾਰੀ ਹਾਸਿਲ ਕੀਤੀ, ਇਸ ਤੋਂ ਇਲਾਵਾ ਕੈਡਿਟਸ ਨੇ ਸਾਇਬਰ ਫਸਟ ਰਿਸਪੌਂਡਰ ਪ੍ਰੋਗਰਾਮ ਵੀ ਲਗਾਇਆ | ਇਹ ਕੈਂਪ ਲਗਾਤਾਰ 10 ਦਿਨ 19 ਅਗਸਤ ਤੋਂ 28 ਅਗਸਤ 2025 ਤੱਕ ਲਗਾਇਆ ਗਿਆ | ਕੈਂਪ ਦੌਰਾਨ ਗੁਰਕਮਲ ਸਿੰਘ ਨੇ ਵੈਪਨ ਟਰੇਨਿੰਗ ਗਤੀਵਿਧੀ ਵਿਚ ਅਤੇ ਸਿਮਰਨਜੋਤ ਸਿੰਘ ਨੂੰ ਫੀਲਡ ਕਰਾਫਟ ਅਤੇ ਬੈਟਲ ਕਰਾਫਟ ਵਿਚ ਗੋਲਡ ਮੈਡਲ ਹਾਸਿਲ ਕੀਤਾ | ਇਹ ਸਾਰਾ ਪ੍ਰੋਗਰਾਮ ਸੀ.ਐਸ. ਸ਼ਰਮਾ (ਕਮਾਂਡਿੰਗ ਅਫਸਰ) 13 ਪੰਜਾਬ ਐਨ.ਸੀ.ਸੀ ਬਟਾਲੀਅਨ ਫ਼ਿਰੋਜ਼ਪੁਰ ਵਲੋਂ ਚਲਾਇਆ ਗਿਆ | ਅੰਤ ਵਿਚ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਇਹ ਟਰੇਨਿੰਗ ਕਰਵਾਉਣ ਲਈ ਬਟਾਲੀਅਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਐਨ.ਸੀ.ਸੀ ਦੀ ਤਰੱਕੀ ਲਈ ਹਰ ਸਹੂਲਤਾਂ ਮੁਹੱਈਆ ਕਰਵਾਉਂਦਾ ਰਹੇਗਾ |