ਜੈਤੋ, 3 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿਛਲੇ ਦਿਨੀਂ ਨੇੜਲੇ ਪਿੰਡ ਰਾਮੇਆਣਾ ਤੋਂ ਕਾਰ ਸੇਵਾ ਵਾਲੇ ਬਾਬਿਆਂ ਨਾਲ ਪਿਹੋਵਾ (ਹਰਿਆਣਾ) ਦੀ ਯਾਤਰਾ ਦੌਰਾਨ ਹੋਏ ਭਿਆਨਕ ਸੜਕ ਹਾਦਸੇ 'ਚ 5 ਸ਼ਰਧਾਲੂਆਂ ਦੀ ਇੱਕਠਿਆਂ ਮੌਤ ਹੋਈ ਸੀ | ਇਨ੍ਹਾਂ ਸ਼ਰਧਾਲੂਆਂ ਦੀਆਂ ਮਿ੍ਤਕ ਦੇਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਸੀ | ਮਿ੍ਤਕ ਸ਼ਰਧਾਲੂ ਸਵ : ਬਾਬਾ ਮੱਖਣ ਸਿੰਘ, ਸਵ : ਨਰਿੰਦਰ ਸਿੰਘ ਸੋਢੀ, ਸਵ : ਹਕੀਕਤ ਸਿੰਘ, ਸਵ : ਤਾਰਾ ਸਿੰਘ ਅਤੇ ਸਵ : ਕਾਕੂ ਸਿੰਘ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 4 ਸਤੰਬਰ ਦਿਨ ਵੀਰਵਾਰ ਨੂੰ 10:00 ਤੋਂ 12:00 ਤੱਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਾਮੇਆਣਾ ਵਿਖੇ ਪਾਏ ਜਾਣਗੇ |