05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਗਨੀਵੀਰ ਜਸ਼ਨਦੀਪ ਸਿੰਘ ਦਾ ਇਨਫ਼ੈਕਸ਼ਨ ਕਰ ਕੇ ਦਿਹਾਂਤ

Ad Position 21
No active advertisement
ਪਿੰਡ ਬਾਦਲ ਵਿਖੇ ਅਗਨੀਵੀਰ ਜਸ਼ਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਦਿੰਦੇ 18 ਪੰਜਾਬ ਬਟਾਲੀਅਨ ਦੇ ਅਧਿਕਾਰੀ | <br/> 05-09-2025
ਮੰਡੀ ਕਿੱਲਿਆਂਵਾਲੀ/ਲੰਬੀ, 4 ਸਤੰਬਰ (ਇਕਬਾਲ ਸਿੰਘ ਸ਼ਾਂਤ, ਮੇਵਾ ਸਿੰਘ)-ਪਿੰਡ ਬਾਦਲ ਦੇ ਭਾਰਤੀ ਫ਼ੌਜ ਦੇ ਅਗਨੀਵੀਰ ਜਸ਼ਨਦੀਪ ਸਿੰਘ (23) ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ | ਉਹ ਪਿਛਲੇ ਡੇਢ ਸਾਲ ਤੋਂ 18 ਪੰਜਾਬ ਬਟਾਲੀਅਨ ਅੰਮਿ੍ਤਸਰ ਵਿਚ ਡਿਊਟੀ 'ਤੇ ਸਨ | ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਬੁਖ਼ਾਰ ਹੋਇਆ, ਜਿਸ ਤੋਂ ਬਾਅਦ ਸਰੀਰ ਵਿਚ ਇਨਫ਼ੈਕਸ਼ਨ ਫ਼ੈਲ ਗਿਆ | ਪਹਿਲਾਂ ਉਨ੍ਹਾਂ ਨੂੰ ਬਠਿੰਡਾ ਮਿਲਟਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ 'ਤੇ ਹਵਾਈ ਮਾਰਗ ਰਾਹੀਂ ਦਿੱਲੀ ਮਿਲਟਰੀ ਹਸਪਤਾਲ ਭੇਜਿਆ ਗਿਆ | ਇਲਾਜ ਦੌਰਾਨ ਪਰਸੋਂ ਰਾਤ ਉਨ੍ਹਾਂ ਨੇ ਦਮ ਤੋੜ ਦਿੱਤਾ | ਅੱਜ ਜਸ਼ਨਦੀਪ ਸਿੰਘ ਦੀ ਮਿ੍ਤਕ ਦੇਹ ਨੂੰ ਬਟਾਲੀਅਨ ਅਧਿਕਾਰੀ ਮਿਹਿਰ ਵਿਸ਼ਵਾਸ ਦੇਸਾਈ ਤੇ ਸਤਨਾਮ ਸਿੰਘ ਦੀ ਅਗਵਾਈ ਹੇਠ ਪਿੰਡ ਬਾਦਲ ਲਿਆਂਦਾ ਗਿਆ | ਅੰਤਿਮ ਸਸਕਾਰ ਸਮੇਂ ਬਟਾਲੀਅਨ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ | ਇਸ ਮੌਕੇ ਮਲੋਟ ਦੇ ਐੱਸ.ਡੀ.ਐੱਮ. ਜਸਪਾਲ ਸਿੰਘ, ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ, ਤਹਿਸੀਲਦਾਰ ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਜਸਪਾਲ ਸਿੰਘ, ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ, ਥਾਣਾ ਮੁਖੀ ਗੁਰਵਿੰਦਰ ਸਿੰਘ ਸਮੇਤ ਕਈ ਅਧਿਕਾਰੀ ਤੇ ਆਗੂ ਮੌਜੂਦ ਸਨ | ਪਿੰਡ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਜ਼ਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਇਕ ਮਿਹਨਤੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸਨ | ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ | ਦੋਵੇਂ ਭਰਾ ਵੀ ਮਜ਼ਦੂਰੀ ਕਰਕੇ ਹੀ ਘਰਦਾ ਗੁਜ਼ਾਰਾ ਚਲਾਉਂਦੇ ਹਨ | ਜਸ਼ਨਦੀਪ ਦੀ ਅਗਨੀਵੀਰ ਵਜੋਂ ਨੌਕਰੀ ਨਾਲ ਪਰਿਵਾਰ ਦੀ ਆਰਥਿਕਤਾ ਕੁਝ ਬਿਹਤਰ ਹੋਈ ਸੀ, ਪਰ ਅਚਾਨਕ ਹੋਈ ਮੌਤ ਨੇ ਪੂਰੇ ਪਿੰਡ ਨੂੰ ਸੋਗ ਦਾ ਮਾਹੌਲ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜ਼ਿਲ੍ਹਾ ਜੇਲ੍ਹ 'ਚ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਾਂ ਵਲੋਂ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣ ਦਾ ਫ਼...
Ad Position 24