05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਧਿਆਪਕ ਦਿਵਸ ਅਧਿਆਪਕਾਂ ਦੇ ਮਾਣ ਸਤਿਕਾਰ ਦਾ ਦਿਨ: ਕੁਲਜੀਤ ਸਿੰਘ ਵਾਲੀਆ

Ad Position 21
No active advertisement
ਅਜੀਤ ਡੈਸਕ 05-09-2025
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਕੁਲਜੀਤ ਸਿੰਘ ਵਾਲੀਆ ਸਟੇਟ ਐਵਾਰਡੀ ਨੇ ਕਿਹਾ ਕਿ ਅਧਿਆਪਕ ਹੋਣਾ ਸੱਚਮੁੱਚ ਇਕ ਪਵਿੱਤਰ ਪੇਸ਼ਾ ਹੈ | ਅਧਿਆਪਕ ਸਾਡੀ ਸਿੱਖਿਆ ਅਤੇ ਸਮਾਜਿਕ ਤਰੱਕੀ ਦੇ ਪਾਤਰ ਹਨ ਜੋ ਨਵੀਂ ਪੀੜ੍ਹੀ ਨੂੰ ਸਹੀ ਰਸਤੇ 'ਤੇ ਲੈ ਜਾਂਦੇ ਹਨ | ਉਨ੍ਹਾਂ ਦੀਆਂ ਅਸਾਧਾਰਣ ਕੋਸ਼ਿਸ਼ਾਂ ਅਤੇ ਯੋਗਦਾਨ ਦੇ ਇਨਾਮ ਵਜੋਂ ਰਾਸ਼ਟਰੀ ਅਤੇ ਰਾਜ ਪੱਧਰੀ ਪੁਰਸਕਾਰ ਅਧਿਆਪਕਾਂ ਨੂੰ ਦਿੱਤੇ ਜਾਂਦੇ ਹਨ | ਇਹ ਪੁਰਸਕਾਰ ਉਨ੍ਹਾਂ ਦੀ ਪ੍ਰੇਰਣਾ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਦੇ ਕੰਮ ਦੀ ਮਰਿਆਦਾ ਵਧਾਉਣ ਦੇ ਉਦੇਸ਼ ਨਾਲ ਹਨ | 5 ਸਤੰਬਰ ਨੂੰ ਭਾਰਤ ਵਿਚ ਅਧਿਆਪਕ ਦਿਵਸ ਭਾਰਤ ਦੇ ਦੂਸਰੇ ਰਾਸ਼ਟਰਪਤੀ ਅਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ | ਅਧਿਆਪਕ ਸਾਡੇ ਜੀਵਨ ਦੇ ਸੱਚੇ ਮਾਰਗਦਰਸ਼ਕ ਹੁੰਦੇ ਹਨ | ਉਹ ਸਾਨੂੰ ਕਿਤਾਬਾਂ ਦੇ ਗਿਆਨ ਨਾਲ ਨਹੀਂ ਸਗੋਂ ਚੰਗਾ ਮਨੁੱਖ ਬਣਨ ਦੀ ਸਿੱਖਿਆ ਵੀ ਦਿੰਦੇ ਹਨ | ਅਧਿਆਪਕ ਦੀ ਮਿਹਨਤ ਨੂੰ ਕਦੇ ਚੁਕਾਇਆ ਨਹੀਂ ਜਾ ਸਕਦਾ ਹੈ | ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕ ਲਈ ਸਤਿਕਾਰ ਪ੍ਰਗਟ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੌਮੀ ਕਿਸਾਨ ਯੂਨੀਅਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਕਾਲਾ ਅਧਿਆਪਕ ਦਿਵਸ : ਪਿ੍ੰਸੀਪਲ ਚਾਵਲਾ
Ad Position 24