05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੌਮੀ ਕਿਸਾਨ ਯੂਨੀਅਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 05-09-2025
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਨੇ ਪ੍ਰਧਾਨ ਗੁਰਮੀਤ ਸਿੰਘ ਕਿਲ੍ਹਾ ਨੌ ਦੀ ਅਗਵਾਈ 'ਚ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਸੂਬਾ ਸਕੱਤਰ ਜਰਨਲ ਸ਼ਮਸ਼ੇਰ ਸਿੰਘ ਕਿੰਗਰਾ ਤੇ ਸੂਬਾ ਖ਼ਜ਼ਾਨਚੀ ਜਸਕਰਨ ਸਿੰਘ ਗੋਲੇਵਾਲਾ ਵੀ ਹਾਜ਼ਰ ਸਨ | ਆਗੂਆਂ ਨੇ ਕਿਹਾ ਕਿ ਪੰਜਾਬ 'ਚ ਹੜ੍ਹ ਆਏ ਹਨ ਇਸ ਨਾਲ ਪੰਜਾਬ ਦੇ ਲਗਪਗ 12 ਜ਼ਿਲਿ੍ਹਆਂ ਨੂੰ ਲਪੇਟ 'ਚ ਲਿਆ ਹੈ | ਜਿਸ ਨਾਲ ਲੋਕਾਂ ਦਾ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ | ਜਿਸ ਦੀ ਭਰਪਾਈ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਹੜ੍ਹ ਪੀੜ੍ਹਤ ਇਲਾਕੇ ਦੇ ਲੋਕਾਂ ਨੂੰ 70,000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ | ਹੜ੍ਹ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਵਿਅਕਤੀ ਦੇ ਹਿਸਾਬ ਨਾਲ ਮੁਆਵਜ਼ਾ ਅਦਾ ਕਰੇ, ਮਰੇ ਪਸ਼ੂਆਂ ਦਾ ਇਕ ਲੱਖ ਰੁਪਏ, ਡਿੱਗੇ ਮਕਾਨਾਂ ਤੇ ਦੁਕਾਨਦਾਰਾਂ ਨੂੰ ਮੁਆਵਜ਼ਾ ਦੇਵੇ | ਇਸ ਮੌਕੇ ਗੁਰਚਰਨ ਸਿੰਘ ਨੱਥਲਵਾਲਾ, ਬਲਜਿੰਦਰ ਸਿੰਘ ਗੋਲੇਵਾਲਾ, ਦਰਸ਼ਨ ਸਿੰਘ ਢਿੱਲੋਂ, ਚਮਕੌਰ ਸਿੰਘ ਚੰਮੇਲੀ, ਨਿਰਮਲ ਸਿੰਘ ਚਹਿਲ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ਤਪਾਲ ਸਿੰਘ ਬਰਾੜ (ਚੈਨਾ) ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਅਧਿਆਪਕ ਦਿਵਸ ਅਧਿਆਪਕਾਂ ਦੇ ਮਾਣ ਸਤਿਕਾਰ ਦਾ ਦਿਨ: ਕੁਲਜੀਤ ਸਿੰਘ ਵਾਲੀਆ
Ad Position 24