ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਗਿ੍ਫ਼ਤਾਰ
ਅਜੀਤ ਡੈਸਕ
05-09-2025
ਕੋਟਕਪੂਰਾ, 4 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਤਿੰਨਕੋਣੀ ਮੋਗਾ ਰੋਡ ਕੋਟਕਪੂਰਾ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜੂ ਸਿੰਘ, ਕਰਨ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਅਤੇ ਮਨਜੀਤ ਸਿੰਘ ਸਾਰੇ ਵਾਸੀ ਕੋਟਕਪੂਰਾ ਲੁੱਟਾਂ-ਖੋਹਾਂ ਕਰਦੇ ਹਨ | ਅੱਜ ਵੀ ਦੇਵੀਵਾਲਾ ਰੋਡ, ਨੇੜੇ ਗੰਦਾ ਨਾਲੇ ਪਾਸ ਬਣੀ ਕੁਟੀਆ 'ਚ ਲੁਕ ਛਿਪ ਕੇ ਬੈਠੇ ਹਨ ਅਤੇ ਕੋਈ ਯੋਜਨਾ ਬਣਾ ਰਹੇ ਹਨ | ਜੇਕਰ ਤੁਰੰਤ ਛਾਪੇਮਾਰੀ ਕੀਤੀ ਜਾਵੇ ਤਾਂ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ | ਛਾਪੇਮਾਰੀ ਕਰਕੇ ਪੁਲਿਸ ਨੇ ਇਨ੍ਹਾਂ ਨੂੰ 1 ਕਾਪਾ ਲੋਹਾ, 1 ਖੰਡਾ ਲੋਹਾ, 1 ਕਿਰਪਾਨ ਲੋਹਾ, 1 ਪਾਈਪ ਜਿਸ ਵਿਚ ਗਰਾਰੀ ਲੱਗੀ, 1 ਖੰਡਾ ਲੋਹਾ ਸਮੇਤ ਗਿ੍ਫ਼ਤਾਰ ਕਰਕੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |