ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਤਿਲਕ ਨਗਰ ਗਲੀ ਨੰਬਰ 5 ਸਥਿਤ ਬ੍ਰਹਮਾਕੁਮਾਰੀ ਵਿਸ਼ਵ ਵਿਦਿਆਲਿਆ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਹੋਇਆ, ਜਿਸ 'ਚ ਮਾਊਾਟ ਆਬੂ ਤੋਂ ਇੰਜੀਨੀਅਰ ਭਾਈ ਰਮੇਸ਼ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਆਪਣੇ ਸੰਬੋਧਨ 'ਚ ਅਧਿਆਪਕ ਦਿਵਸ ਦਾ ਮਹੱਤਵ ਦੱਸਦਿਆਂ ਕਿਹਾ ਕਿ ਉਹ ਹਰ ਇਨਸਾਨ ਅਧਿਆਪਕ ਹੁੰਦਾ ਹੈ, ਜਿਹੜਾ ਜੀਵਨ 'ਚ ਤੁਹਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ | ਉਨ੍ਹਾਂ ਇਸ ਦਿਨ ਦੇ ਮਹੱਤਵ 'ਤੇ ਚਾਨਣਾ ਪਾਇਆ | ਅਧਿਆਪਕ ਵਿਦਿਆ ਦਾ ਚਾਨਣ ਵੰਡਦਾ ਹੈ, ਵਿਦਿਆ ਗ੍ਰਹਿਣ ਕਰਕੇ ਹੀ ਉੱਚ ਪਦਵੀਆਂ 'ਤੇ ਪਹੁੰਚਿਆ ਜਾ ਸਕਦਾ ਹੈ ਅਤੇ ਵਧੀਆ ਜੀਵਨ ਬਣਦਾ ਹੈ | ਸਾਡੇ ਜੀਵਨ ਵਿਚ ਪੜ੍ਹਾਈ ਤਾਂ ਬਹੁਤ ਮਹੱਤਵ ਹੈ | ਇਸ ਮੌਕੇ ਕੋਟਕਪੂਰਾ ਤੋਂ ਭੈਣ ਸੰਗੀਤਾ ਦੀਦੀ ਵੀ ਪਹੁੰਚੇ ਹੋਏ ਸਨ | ਉਨ੍ਹਾਂ ਵੀ ਇਸ ਦਿਨ ਦੇ ਮਹੱਤਵ 'ਤੇ ਰੌਸ਼ਨੀ ਪਾਈ | ਸਮਾਗਮ ਮੌਕੇ ਭੈਣ ਸੰਤੋਸ਼ੀ ਦੀਦੀ, ਸਚਿਲ ਦੀਦੀ, ਰੂਬਲ ਦੀਦੀ, ਸਿੰਮੀ ਦੀਦੀ ਸਮੇਤ ਵੱਡੀ ਗਿਣਤੀ 'ਚ ਭਾਈ-ਭੈਣ ਤੇ ਅਧਿਆਪਕ ਵੀ ਮੌਜੂਦ ਸਨ |