14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜਸਵੀਰ ਸਿੰਘ ਭਲੂਰੀਆ ਦੀ ਪੁਸਤਕ 'ਨਵੀਆਂ ਬਾਤਾਂ' ਦੀ ਘੁੰਡ ਚੁਕਾਈ ਭਲਕੇ

Ad Position 21
No active advertisement
ਅਜੀਤ ਡੈਸਕ 06-09-2025
ਨੱਥੂਵਾਲਾ ਗਰਬੀ, 5 ਸਤੰਬਰ (ਨਵਦੀਪ ਸਿੰਘ)-ਪਿੰਡ ਭਲੂਰ ਦੇ ਜੰਮਪਲ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਮੈਂਬਰ ਜਸਵੀਰ ਸਿੰਘ ਭਲੂਰੀਆ ਦੀ ਛੇਵੀਂ ਪੁਸਤਕ 'ਨਵੀਆਂ ਬਾਤਾਂ' ਛਪਕੇ ਤਿਆਰ ਹੋ ਗਈ ਹੈ | ਜਿਸ ਦੀ ਘੁੰਡ ਚੁਕਾਈ 7 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੱਕ ਸਾਹਿਤ ਸਭਾ ਬਾਘਾ ਪੁਰਾਣਾ ਵਲੋਂ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਪੁਸਤਕ ਰਿਲੀਜ਼ ਸਮਾਗਮ ਦੌਰਾਨ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪੈੱ੍ਰਸ ਸਕੱਤਰ ਐਸ ਇੰਦਰ ਰਾਜੇਆਣਾ ਅਤੇ ਯਸ਼ ਚਟਾਨੀ ਨੇ ਦੱਸਿਆ ਕਿ ਸਮਾਗਮ ਵਿਚ ਡਾ. ਸੁਰਜੀਤ ਸਿੰਘ ਦੌਧਰ, ਡਾ. ਸੁਰਜੀਤ ਸਿੰਘ ਬਰਾੜ, ਸਟੇਟ ਐਵਾਰਡੀ ਅਧਿਆਪਕ ਜਗਤਾਰ ਸਿੰਘ ਸੋਖੀ ਪੁਸਤਕ ਬਾਰੇ ਗੱਲਬਾਤ ਕਰਕੇ ਅਤੇ ਪ੍ਰੋ. ਬਾਈ ਭੋਲਾ ਯਮਲਾ ਸੰਸਥਾਪਕ ਇੰਡਕ ਆਰਟਸ ਵੈੱਲਫੇਅਰ ਕੌਂਸਲ ਪੰਜਾਬ ਇੰਡਕ ਸੰਸਥਾ ਬਾਰੇ ਵਿਚਾਰ ਸਾਂਝੇ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੌਲਤਪੁਰਾ ਵਿਖੇ ਲੱਕੀ ਡਰਾਅ ਦੇ ਜੇਤੂਆਂ ਨੂੰ ਸਾਈਕਲ ਵੰਡੇ <br/> ਅਗਲੀ ਖ਼ਬਰ ਪੈਰਾ ਮੈਡੀਕਲ ਜ਼ਿਲ੍ਹਾ ਪੱਧਰੀ ਐਸੋਸੀਏਸ਼ਨ ਮੋਗਾ ਦਾ ਗਠਨ <br/>
Ad Position 24