13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਐਨ.ਡੀ.ਡੀ.ਬੀ. ਦੀ ਡਾਇਮੰਡ ਜੁਬਲੀ ਸਮਾਰੋਹ 'ਚ ਮਿਲਕ ਯੂਨੀਅਨ ਸਨਮਾਨਿਤ

Ad Position 21
No active advertisement
ਅਜੀਤ ਡੈਸਕ 27-09-2025
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਰਾਸ਼ਟਰੀ ਡੇਅਰੀ ਵਿਕਾਸ ਬੋਰਡ ਐਨ.ਡੀ.ਡੀ.ਬੀ. ਜਿਸ ਨੇ 1965 ਵਿਚ ਭਾਰਤ ਵਿਚ ਚਿੱਟੀ ਕ੍ਰਾਂਤੀ ਦੀ ਸ਼ੁਰੂਆਤ ਕਰਕੇ ਡੇਅਰੀ ਖੇਤਰ ਦਾ ਰੂਪ ਬਦਲ ਦਿੱਤਾ, ਇਸ ਸਾਲ ਆਪਣਾ ਡਾਇਮੰਡ ਜੁਬਲੀ ਮਨਾ ਰਿਹਾ ਹੈ | ਇਸ ਸੰਦਰਭ 'ਚ ਐਨ.ਡੀ.ਡੀ.ਬੀ. ਵਲੋੀਂ ਨਵੀਂ ਦਿੱਲੀ ਵਿਖੇ ਰਾਸ਼ਟਰੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਡੇਅਰੀ ਕੋਆਪ੍ਰੇਟਿਵ ਸੰਸਥਾਵਾਂ ਨੇ ਭਾਗ ਲਿਆ | ਸਮਾਰੋਹ ਵਿਚ ਪੰਜਾਬ ਦੀ ਨੁਮਾਇੰਦਗੀ ਵੇਰਕਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਆਪਣੀ ਪੰਜਾਬ ਦੀ ਟੀਮ ਸਹਿਤ ਰਾਸ਼ਟਰੀ ਪੱਧਰ 'ਤੇ ਵੇਰਕਾ ਦੀਆ ਪ੍ਰਾਪਤੀਆਂ ਰੱਖੀਆਂ | ਇਸ ਵਿਚ ਮਿਲਕ ਯੂਨੀਅਨ ਫ਼ਰੀਦਕੋਟ ਦੀ ਨੁਮਾਇੰਦਗੀ ਕਰਦੇ ਹੋਏ ਮਿਲਕਫੈਡ ਡਾਇਰੈਕਟਰ ਤਜਿੰਦਰ ਸਿੰਘ ਜਿੰਮੀ ਬਰਾੜ ਫੱਤਣਵਾਲਾ ਨੂੰ ਐਨ.ਡੀ.ਡੀ.ਬੀ. ਦੇ ਚੇਅਰਮੈਨ ਡਾ. ਮੀਨੇਸ਼ ਸ਼ਾਹ ਵਲੋਂ ਕਿਸਾਨਾਂ ਦੀ ਭਲਾਈ ਅਤੇ ਯੂਨੀਅਨ ਦੇ ਵਿਕਾਸ ਲਈ ਕੀਤੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਹੋਰ ਮਿਲਕ ਯੂਨੀਅਨਾਂ ਦੇ ਚੇਅਰਮੈਨ, ਡਾਇਰੈਕਟਰ ਸਹਿਬਾਨ ਅਤੇ ਜਨਰਲ ਮੈਨੇਜਰ ਵੀ ਹਾਜ਼ਰ ਰਹੇ | ਇਹ ਸਮਾਰੋਹ ਨਾ ਸਿਰਫ਼ ਐਨ.ਡੀ.ਡੀ.ਬੀ. ਦੇ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਸੀ, ਸਗੋਂ ਪੰਜਾਬ ਦੀਆਂ ਡੇਅਰੀ ਸੰਸਥਾਵਾਂ ਦੀਆਂ ਕਾਮਯਾਬੀਆਂ ਨੂੰ ਰਾਸ਼ਟਰੀ ਮੰਚ 'ਤੇ ਪੇਸ਼ ਕਰਨ ਦਾ ਵੀ ਸੋਹਣਾ ਅਵਸਰ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਨਰੇਗਾ ਨੂੰ ਚਲਾਉਣ ਅਤੇ ਬਚਾਉਣ ਲਈ ਮਜ਼ਦੂਰ ਜਥੇਬੰਦੀਆਂ ਦੇਣਗੀਆਂ ਧਰਨਾ ਅਗਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਲੜੀ ਤਹਿਤ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕੀਤਾ
Ad Position 24