ਮਲੋਟ, 26 ਸਤੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਐੱਮ.ਬੀ.ਏ. ਕਰ ਰਹੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਬਾਰੇ ਐੱਮ.ਬੀ.ਏ. ਵਿਭਾਗ ਦੇ ਮੁਖੀ ਡਾ. ਜੇ.ਜੇ. ਮੈਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਐੱਮ.ਬੀ.ਏ .ਕਰਨ ਉਪਰੰਤ ਵੱਖ-ਵੱਖ ਅਪਰਚੁਨਟੀਆਂ ਨੂੰ ਕਿਵੇਂ ਹਾਸਿਲ ਕੀਤਾ ਜਾ ਸਕਦਾ | ਇਸ ਵਿਸ਼ੇ ਉੱਪਰ ਬਠਿੰਡਾ ਸ਼ਹਿਰ ਦੀ ਕਪਿਲ ਇੰਸਟੀਟਿਊਟ ਦੇ ਸਹਿਯੋਗ ਨਾਲ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਕਪਿਲ ਇੰਸਟੀਟਿਊਟ ਬਠਿੰਡਾ ਦੇ ਕਪਿਲ ਸ਼ਰਮਾ ਵਿਸ਼ੇਸ਼ ਤੌਰ 'ਤੇ ਮਿਮਿਟ ਵਿਖੇ ਪਹੁੰਚੇ | ਇਨ੍ਹਾਂ ਨੇ ਵਿਦਿਆਰਥੀਆਂ ਨੂੰ ਐੱਮ.ਬੀ.ਏ. ਪੂਰੀ ਕਰਨ ਤੋਂ ਬਾਅਦ ਵੱਖ-ਵੱਖ ਕਰੀਅਰ ਦੇ ਮੌਕਿਆਂ, ਵੱਖ-ਵੱਖ ਕੰਪੀਟੀਸ਼ਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣੂ ਕਰਵਾਇਆ | ਕਪਿਲ ਸ਼ਰਮਾ ਨੇ ਐੱਮ.ਬੀ.ਏ. ਤੋਂ ਬਾਅਦ ਭਵਿੱਖ ਲਈ ਵੱਖ-ਵੱਖ ਯੋਜਨਾ ਬਣਾਉਣ ਦੀ ਸਮਰੱਥਾ ਨੂੰ ਵਧਾਉਣੀ ਅਤੇ ਆਪਣੀ ਮਾਨਸਿਕਤਾ ਨੂੰ ਹੋਰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਮੈਨੇਜਮੈਂਟ ਸਟਡੀ ਵਿਭਾਗ ਦੇ ਡਾ. ਰਜਿੰਦਰ ਕੌਰ, ਡਾ. ਸੁਖਬੀਰ ਕੌਰ, ਅਮਿਤ ਗਰਗ, ਡਾ. ਅਜੇ ਸਮਿਆਲ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਇਸ ਵਰਕਸ਼ਾਪ ਨੂੰ ਕਰਵਾਉਣ ਦੇ ਲਈ ਐੱਮ.ਬੀ.ਏ. ਵਿਭਾਗ ਦੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ |