ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਦਲਜੀਤ ਸਿੰਘ ਬਰਾੜ ਪਲੇਸਮੈਂਟ ਅਫ਼ਸਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ 30 ਸਤੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਈ.ਕਾਰਟ (ਫਲਿੱਪ ਕਾਰਟ) ਵਲੋਂ ਡਿਲੀਵਰੀ ਬੁਆਏ ਦੀਆਂ 50 ਆਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈ | ਉਨ੍ਹਾਂ ਦੱਸਿਆ ਕਿ ਈ.ਕਾਰਟ (ਫਲਿੱਪ ਕਾਰਟ) ਦੀ ਇੰਟਰਵਿਊ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 10ਵੀਂ ਪਾਸ, ਉਮਰ 18 ਤੋਂ 50 ਸਾਲ ਅਤੇ ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਤੇ ਫ਼ੋਨ ਹੋਣ ਜ਼ਰੂਰੀ ਹੈ | ਇਹ ਆਸਾਮੀ ਲੜਕੇ, ਲੜਕੀਆਂ ਦੋਵਾਂ ਲਈ ਹੈ | ਪ੍ਰਾਰਥੀ ਪਲੇਸਮੈਂਟ ਕੈਂਪ 'ਚ ਭਾਗ ਲੈਣ ਸਮੇਂ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ਼, ਰਜ਼ਿਊਮ, ਆਧਾਰ ਕਾਰਡ, ਡਰਾਇਵਿੰਗ ਲਾਇਸੈਂਸ, ਜਾਤੀ ਸਰਟੀਫ਼ਿਕੇਟ ਆਦਿ ਅਸਲ ਤੇ ਉਨ੍ਹਾਂ ਦੀ ਫ਼ੋਟੋ ਕਾਪੀ ਸੈੱਟ ਜ਼ਰੂਰ ਨਾਲ ਲੈ ਕੇ ਆਉਣ |